ਪੰਨਾ:ਵਿਚਕਾਰਲੀ ਭੈਣ.pdf/138

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੪੦)

ਰਾਹੀਂ ਮਨਾ ਲਿਆ ਜਾਵੇਗਾ। ਇਸ ਤੋਂ ਬਿਨਾਂ ਗੁਰਚਰਨ ਨੇ ਆਪਣਾ ਧਰਮ ਬਦਲ ਕੇ ਇਹਨਾਂ ਦੋਹਾਂ ਦੇ ਰਾਹ ਵਿਚ ਪੱਥਰ ਨਹੀਂ ਸਨ ਰੱਖ ਦਿਤੇ। ਉਸ ਵੇਲੇ ਇਹ ਸਭ ਕੁਝ ਠੀਕ ਤੇ ਸੌਖਾ ਲਗਦਾ ਸੀ।

ਅਸਲ ਵਿਚ ਸ਼ੇਖਰ ਨੂੰ ਫਿਕਰ ਕਰਨ ਦੀ ਕੋਈ ਖਾਸ ਲੋੜ ਨਹੀਂ ਸੀ। ਹੁਣ ਉਹ ਸਮਝ ਰਿਹਾ ਸੀ ਕਿ ਪਿਤਾ ਨੂੰ ਮਨਾਉਣਾ ਤਾਂ ਇਕ ਪਾਸੇ ਰਿਹਾ, ਮਾਂ ਨੂੰ ਹੀ ਨਹੀਂ ਮਨਾਇਆ ਜਾ ਸਕਣਾ। ਇਹ ਵਿਆਹ ਦੀ ਗੱਲ ਤਾਂ ਹੁਣ ਉਹ ਮੂੰਹੋ ਹੀ ਨਹੀਂ ਸੀ ਕੱਢ ਸਕਦਾ।

ਸ਼ੇਖਰ ਨੇ ਇਕ ਠੰਢਾ ਹੌਕਾ ਲੈਕੇ ਫੇਰ ਗੱਲ ਨੂੰ ਦੁਹਰਾਇਆ, ਕੀ ਕੀਤਾ ਜਾਏ, ਉਹ ਲਲਤਾ ਨੂੰ ਚੰਗੀ ਤਰ੍ਹਾਂ ਜਾਣਦਾ ਹੈ, ਉਸਨੇ ਇਹਨੂੰ ਆਪ ਹੀ ਬਚਾਇਆ ਹੈ-ਇਕ ਵਾਰੀ ਜਿਸਨੂੰ ਉਹ ਧਰਮ ਸਮਝਕੇ ਅੰਗੀਕਾਰ ਕਰ ਚੁੱਕੀ ਹੈ ਉਹਨੂੰ ਕਿਦਾਂ ਛੱਡ ਦੇਵੇ। ਉਹ ਸਮਝੀ ਬੈਠੀ ਹੈ ਕਿ ਮੈਂ ਸ਼ੇਖਰ ਦੀ ਧਰਮਪਤਨੀ ਹਾਂ, ਇਸੇ ਕਰਕੇ ਉਹ ਅੰਨ੍ਹੇਰੇ ਵਿਚ ਉਹਦੇ ਪਾਸ ਛਾਤੀ ਨਾਲ ਮੂੰਹ ਲਾਕੇ ਆ ਖੜੀ ਹੋਈ ਸੀ।

ਗਿਰੀ ਨੰਦ ਨਾਲ ਉਸਦੇ ਵਿਆਹ ਦੀ ਗਲ ਬਾਤ ਤਾਂ ਹੋ ਰਹੀ ਹੈ, ਪਰ ਕੋਈ ਵੀ ਉਸ ਨੂੰ ਇਸ ਗੱਲ ਵਾਸਤੇ ਰਾਜੀ ਨਹੀਂ ਕਰ ਸਕਦਾ। ਹੁਣ ਤਾਂ ਉਹ ਕਿਸੇ ਤਰ੍ਹਾਂ ਵੀ ਚੁੱਪ ਨਹੀਂ ਰਹਿ ਸਕੇਗੀ। ਹੁਣ ਉਹ ਸਭ ਕੁਝ ਪ੍ਰਗਟ ਕਰ ਦੇਵੇਗੀ ਸ਼ੇਖਰ ਦਾ ਮੂੰਹ ਤੇ ਅੱਖਾਂ ਚਮਕ ਪਈਆਂ। ਅਸਲ ਵਿਚ ਗੱਲ ਵੀ ਠੀਕ ਹੈ, ਉਹ ਸਿਰਫ ਹਾਰ ਪਾਕੇ ਹੀ ਬੱਸ ਨਹੀਂ ਸੀ ਕਰ ਗਿਆ,ਉਸਨੇ ਉਹਨੂੰ ਚੁੰਮਿਆ ਵੀ ਸੀ ਤੇ ਛਾਤੀਨਾਲ