ਪੰਨਾ:ਵਿਚਕਾਰਲੀ ਭੈਣ.pdf/14

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੧੪)

ਖਾਧੀਆਂ ਹੋਣੀਆਂ।

ਇਸਤੋਂ ਪਿੱਛੋਂ ਉਹਨੇ ਫੇਰ ਸੁਆਮੀ ਵੱਲ ਵੇਖ ਕੇ ਆਖਿਆ, ਜਿਹਦੇ ਵਾਸਤੇ ਮੁਠ ਚੌਲਾਂ ਦੀ ਵੀ ਗ਼ਨੀਮਤ ਹੋਵੇ ਉਸਨੂੰ ਰੱਸਗੁਲੇ ਖੁਆ ਕੇ ਕੀ ਹੋਵੇਗਾ? ਪਰ ਮੈਂ ਸਾਫ ਆਖ ਦੇਂਦੀ ਹਾਂ ਕਿ ਦਿਰਾਣੀ ਜੇ ਕਿਸ਼ਨ ਨੂੰ ਨ ਵਿਗਾੜ ਦੇਵੇ ਤਾਂ ਮੈਨੂੰ ਕਿਸੇ ਕੁੱਤੀ ਦੀ ਧੀ ਆਖਣਾ।

ਨਵੀਨ ਬਿਲਕੁਲ ਚੁੱਪ ਰਹੇ ਕਿਉਂਕਿ ਉਨ੍ਹਾਂ ਇਸ ਗਲ ਤੇ ਯਕੀਨ ਹੀ ਨ ਆਇਆ ਕਿ ਕਾਦੰਬਨੀ ਦੇ ਪਾਸ ਹੁੰਦਿਆਂ ਦਿਰਾਣੀ ਕਿਸ਼ਨ ਨੂੰ ਵਿਗਾੜ ਦੇਵੇਗੀ। ਕਾਦੰਬਨੀ ਨੂੰ ਆਪਣੇ ਆਪ ਤੇ ਹੀ ਭਰੋਸਾ ਨਹੀਂ ਸੀ ਉਹਨੂੰ ਇਸ ਗਲ ਦਾ ਸੋਲਾਂ ਆਨੇ ਸ਼ਕ ਸੀ ਕਿ ਮੈਂ ਸਿੱਧੀ ਸਾਧੀ ਹਾਂ ਤੇ ਮੈਨੂੰ ਹਰ ਕੋਈ ਠੱਗ ਸਕਦਾ ਹੈ। ਇਸੇ ਕਰ ਉਸ ਨੇ ਛੋਟੇ ਭਰਾ ਕਿਸ਼ਨ ਦੀ ਆਤਮਕ ਉੱਨਤੀ ਤੇ ਅਵ ਉੱਨਤੀ ਵਲੋਂ ਅੱਖਾਂ ਬੰਦ ਕਰ ਲਈਆਂ।

ਦੂਜੇ ਹੀ ਦਿਨ, ਦੋਹਾਂ ਨੌਕਰਾਂ ਵਿਚੋਂ ਇਕ ਨੂੰ ਜਵਾਬ ਦੇ ਦਿੱਤਾ ਗਿਆ। ਹੁਣ ਨਵੀਨ ਦੇ ਕੰਮ ਵਿਚ ਕਿਸ਼ਨ ਹੀ ਵੰਡਾ ਰਿਹਾ ਸੀ। ਚੌਲ ਤੋਲਦਾ, ਵੇਚਦਾ ਤੇ ਤਿੰਨ ਤਿੰਨ ਚਾਰ ਚਾਰ ਕੋਹ ਦਾ ਚਕਰ ਲਾਕੇ ਨਮੂਨੇ ਲੈ ਆਉਂਦਾ। ਨਵੀਂਨ ਰੋਟੀ ਖਾਣ ਆਉਂਦਾ ਤਾਂ ਇਹ ਦੁਕਾਨ ਤੇ ਬੈਠ ਜਾਂਦਾ।

ਦੋ ਦਿਨ ਪਿਛੋਂ ਦੀ ਗਲ ਹੈ। ਨਵੀਨ ਰੋਟੀ ਖਾਣ ਪਿਛੋਂ ਜ਼ਰਾ ਕੁ ਅੱਖ ਲਾਕੇ ਦੁਕਾਨ ਤੇ ਗਏ ਤੇ ਕਿਸ਼ਨ ਰੋਟੀ ਖਾਣ ਆਇਆ, ਇਸ ਵੇਲੇ ਤਿੰਨ ਬਜੇ ਦਾ ਵਕਤ ਉਹ ਜਦੋਂ ਨਹਾ ਕੇ ਆਇਆ ਤਾਂ ਵੇਖਿਆ ਕਿ ਭੈਣ ਜੀ