(੧੪੪)
ਕਦੇ ਵੀ ਉਸਨੇ ਆਪਣੇ ਮਾਮੇ ਦੇ ਦਿੱਤੇ ਹੋਏ ਕਪੜੇ ਨਹੀਂ ਸਨ ਪਾਏ, ਮੈਂ ਹੀ ਕਪੜੇ ਦੇਂਦੀ ਹੁੰਦੀ ਸਾਂ, ਸੋ ਮੈਂ ਛੇਆਂ ਸੱਤਾਂ ਮਹੀਨਿਆਂ ਤੋਂ ਕੁਝ ਦੇ ਵੀ ਨਹੀਂ ਸਕੀ, ਇਸ ਤੋਂ ਅਗੋਂ ਉਸ ਪਾਸੋਂ ਕੁਝ ਵੀ ਨ ਬੋਲਿਆ ਗਿਆ ਉਹ ਪਲੇ ਨਾਲ ਅਖਾਂ ਪੂੰਝਣ ਲਗ ਪਈ, ਅਸਲ ਵਿੱਚ ਉਹ ਲਲਿਤਾ ਨੂੰ ਆਪਣੀ ਧੀ ਵਾਂਗ ਹੀ ਪਿਆਰ ਕਰਦੀ ਸੀ।
ਸ਼ੇਖਰ ਦੂਜੇ ਪਾਸੇ ਧਿਆਨ ਕਰਕੇ ਚੁੱਪ ਚਾਪ ਬੈਠਾ ਰਿਹਾ।
ਕਈਆਂ ਚਿਰਾਂ ਪਿਛੋਂ ਮਾਂ ਫਿਰ ਆਖਣ ਲੱਗੀ, ਮੇਰੇ ਬਿਨਾਂ ਉਸਨੇ ਹੋਰ ਕਿਸੇ ਪਾਸੋਂ ਕੁਝ ਮੰਗਿਆ ਵੀ ਨਹੀਂ ਸੀ ਕਦੇ ਵੇਲੇ ਕੁਵੇਲੇ ਭੁੱਖ ਲੱਗੇ ਤਾਂ ਉਹ ਮੂੰਹੋਂ ਕਦੇ ਕਿਸ ਪਾਸੋਂ ਕੁਝ ਨਹੀਂ ਸੀ ਮੰਗਦੀ, ਮੈਂ ਹੀ ਉਹਨੂੰ ਖਾਣ ਨੂੰ ਦੇਂਂਦੀ ਹੁੰਦੀ ਸਾਂ, ਉਹ ਮੇਰੇ ਲਾਗੇ ਚਾਗੇ ਹੀ ਘੁੰਮਦੀ ਰਹਿੰਦੀ ਸੀ, ਮੈਂ ਉਹਦਾ ਮੂੰਹ ਵੇਖਕੇ ਹੀ ਸਮਝ ਜਾਂਦੀ ਸਾਂ ਕਿ ਇਹ ਭੁੱਖੀ ਹੈ ਜਾਂ ਰੱਜੀ ਹੋਈ ਹੈ, ਮੈਨੂੰ ਹੁਣ ਵੀ ਖਿਆਲ ਆਉਂਦਾ ਹੈਕਿ ਸ਼ਾਇਦ ਉਹ ਹੁਣ ਵੀ ਉਸੇਤਰਾਂ ਭੁੱਖੀਪਈ ਫਿਰਦੀ ਹੋਵੇਗੀ, ਪਰ ਕਿਸੇ ਨੂੰ ਉਸਦਾ ਕੁਝ ਖਿਆਲ ਨਹੀਂ ਆਉਂਦਾ ਹੋਵੇਗਾ ਨ ਤਾਂ ਕੋਈ ਉਹਦੀ ਗੱਲ ਹੀ ਸਮਝ ਸਕਦਾ ਹੈ ਤੇ ਨਾ ਹੀ ਕੋਈ ਪੁੱਛਦਾ ਹੈ, ਮੈਨੂੰ ਹੀ ਉਹ 'ਮਾਂ' ਆਖਦੀ ਹੁੰਦੀ ਸੀ ਤੇ ਮਾਂ ਵਾਂਗੂੰ ਹੀ ਸਮਝਦੀ ਹੁੰਦੀ ਸੀ।
ਸ਼ੇਖਰ ਨੇ ਹੌਂਸਲਾ ਕੀਤਾ ਕਿ ਉਹ ਮਾਂ ਦੇ ਮੂੰਹ ਵੱਲ ਵੇਖ ਸਕੇ, ਪਰ ਨ ਵੇਖ ਸਕਿਆ,ਜਿਸ ਪਾਸੇ ਵੇਖ ਰਿਹਾ ਸੀ ਉਧਰ ਹੀ ਵੇਖਦਾ ਹੋਇਆ ਕਹਿਣ ਲੱਗਾ, ਮੰਨਿਆਂ ਲਾਲੇ