ਪੰਨਾ:ਵਿਚਕਾਰਲੀ ਭੈਣ.pdf/148

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੫੦)

ਦਰਵਾਜ਼ੇ ਦੇ ਖੜਾਕ ਨੂੰ ਸੁਣ ਕੇ ਤੇ ਉਸ ਵੱਲ ਵੇਖ ਕੇ ਉਸ ਦਾ ਹਿਰਦਾ ਉੱਛਲ ਪਿਆ। ਕਾਲੀ ਦਾ ਹੱਥ ਫੜੀ ਲਲਿਤਾ ਆਕੇ ਥੱਲੇ ਗਰੀਲੇ ਤੇ ਬਹਿ ਗਈ। ਕਾਲੀ ਨੇ ਆਖਿਆ,"ਸ਼ੇਖਰ ਬਾਬੂ ਅਸੀਂ ਦੋਵੇਂ ਤਹਾਨੂੰ ਪ੍ਰਨਾਮ ਕਰਨ ਆਈਆਂ ਹਾਂ, ਕੱਲ ਅਸਾਂ ਚਲੀਆਂ ਜਾਣਾ ਹੈ।’’

ਸ਼ੇਖਰ ਦੇ ਮੂੰਹੋਂ ਕੋਈ ਗੱਲ ਨਾ ਨਿਕਲ ਸਕੀ, ਉਹ ਇਕ ਟੱਕ ਨੀਝ ਲਾਈ ਵੇਖਦਾ ਰਿਹਾ।

ਕਾਲੀ ਨੇ ਆਖਿਆ, “ਸ਼ੇਖਰ ਬਾਬੂ! ਤੇਰੇ ਚਰਨਾਂ ਵਿਚ ਰਹਿ ਕੇ ਕਈ ਕਸੂਰ ਕੀਤੇ ਹਨ, ਸਭ ਭੁਲ ਜਾਣੇ।"

ਸ਼ੇਖਰ ਸਮਝ ਗਿਆ ਕਿ ਇਸ ਵਿਚ ਇਕ ਗਲ ਵੀ ਕਾਲੀ ਦੀ ਆਪਣੀ ਨਹੀਂ ਹੈ। ਉਹ ਸਿਖਾਈ ਹੋਈ ਬੋਲ ਰਹੀ ਹੈ, ਉਸਨੇ ਪੁਛਿਆ, ਕੱਲ ਤੁਸੀਂ ਕਿਉਂ ਜਾ ਰਹੇ ਹੋ?

'ਬਾਬੂ ਜੀ ਨੂੰ ਲੈਕੇ ਅਸੀਂ ਸਭ ਮੁੰਗੇਰ ਜਾ ਰਹੇ ਹਾਂ' ਉਥੇ ਗਰੀਨ ਬਾਬੂ ਦਾ ਮਕਾਨ ਹੈ। ਬਾਬੂ ਜੀ ਦੇ ਹੱਛਿਆਂ ਹੋ ਜਾਣ ਤੇ ਵੀ ਅਸੀਂ ਸ਼ਾਇਦ ਇੱਥੇ ਨ ਆ ਸਕੀਏ। ਡਾਕਟਰ ਜੀ ਨੇ ਕਿਹਾ ਹੈ ਕਿ 'ਇੱਥੇ ਬਾਬੂ ਜੀ ਦੀ ਤਬੀਅਤ ਕਦੇ ਠੀਕ ਨਹੀਂ ਹੋ ਸਕਦੀ।'

ਸ਼ੇਖਰ ਨੇ ਪੁਛਿਆ, 'ਹੁਣ ਉਹਨਾਂ ਦੀ ਤਬੀਅਤ ਕਿਹੋ ਜਹੀ ਹੈ?'

‘ਕੁਝ ਚੰਗੀ ਹੈ।' ਕਹਿਕੇ ਕਾਲੀ ਨੇ ਪੱਲਿਓ ਕਈ ਸਾੜ੍ਹੀਆਂ ਕੱਢਕੇ ਵਿਖਾਉਂਦੀ ਹੋਈ ਨੇ ਕਿਹਾ, 'ਇਹ ਤਾਈ ਜੀ ਨੇ ਦਿੱਤੀਆਂ ਹਨ।'

ਲਲਿਤਾ ਹੁਣ ਤੱਕ ਚੁੱਪ ਬੈਠੀ ਸੀ, ਮੇਜ਼ ਤੇ ਚਾਬੀਆਂ