ਪੰਨਾ:ਵਿਚਕਾਰਲੀ ਭੈਣ.pdf/149

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੫੧)

ਰਖ ਕੇ ਕਹਿਣ ਲੱਗੀ, “ਇਸ ਅਲਮਾਰੀ ਦੀ ਚਾਬੀ ਕਈਆਂ ਦਿਨਾਂ ਤੋਂ ਮੇਰੇ ਪਾਸ ਹੀ ਸੀ, ਪਰ ਰੁਪਇਆ ਏਸ ਵਿੱਚ ਇਕ ਵੀ ਨਹੀਂ ਸੀ, ਸਭ ਖਰਚ ਹੋ ਗਏ ਹਨ।’

ਸ਼ੇਖਰ ਚੁੱਪ ਕਰ ਗਿਆ।

ਕਾਲੀ ਨੇ ਆਖਿਆ, 'ਚੱਲ ਬੀਬੀ ਹੁਣ ਰਾਤ ਪੈ ਰਹੀ ਹੈ।'

ਲਲਿਤਾ ਦੇ ਕੁਝ ਕਹਿਣ ਤੋਂ ਬਿਨਾ ਹੀ, ਸ਼ੇਖਰ ਕੁਝ ਕਾਹਲਾ ਜਿਹਾ ਪੈਕੇ ਬੋਲ ਪਿਆ, ਕਾਲੀ ਜਰਾ ਥੱਲਿਓ ਮੇਰੇ ਵਾਸਤੇ ਪਾਨ ਤਾਂ ਲੈ ਆ!

ਲਲਿਤਾ ਨੇ ਉਹਦਾ ਹੱਥ ਘੁੱਟ ਕੇ ਆਖਿਆ, 'ਤੂੰ ਇਥੇ ਬਹੁ ਕਾਲੀ ਮੈਂ ਲਿਆ ਦੇਂਦੀ ਹਾਂ। ਇਹ ਆਖਕੇ ਛੇਤੀ ਨਾਲ ਥੱਲੇ ਚਲੀ ਗਈ। ਥੋੜਾ ਚਿਰ ਪਿਛੋਂ ਪਾਨ ਲਿਆਕੇ ਉਹਨੇ ਕਾਲੀ ਨੂੰ ਫੜਾ ਦਿਤੇ ਤੇ ਉਸਨੇ ਅਗਾਂਹ ਫੜਾ ਦਿਤੇ।'

ਪਾਨ ਹੱਥ ਵਿੱਚ ਫੜਕੇ ਸ਼ੇਖਰ ਬੁੱੱਤ ਜਿਹਾ ਬਣਕੇ ਬਹਿ ਗਿਆ।

'ਚਲਦੀਆਂ ਸ਼ੇਖਰ ਬਾਬੂ' ਕਹਿਕੇ ਕਾਲੀ ਨੇ ਪੈਰਾਂ ਦੇ ਪਾਸ ਆਕੇ ਪ੍ਰਨਾਮ ਕੀਤੀ ਤੇ ਲਲਿਤਾ ਨੇ ਜਿਥੇ ਖੜੀ ਸੀ ਉਥੋਂ ਹੀ ਪ੍ਰਨਾਮ ਕੀਤੀ। ਫੇਰ ਦੋਵੇਂ ਹੌਲੀ ਹੌਲੀ ਚਲੀਆਂ ਗਈਆਂ।

ਸ਼ੇਖਰ ਆਪਣੀ ਭਲਿਆਈ ਬੁਰਿਆਈ ਲੈਕੇ, ਆਤਮ ਸਨਮਾਨ ਲੈਕੇ, ਬੁੱਤ ਵਾਂਗੂ ਚੁਪ ਚਾਪ ਬੈਠਾ ਰਿਹਾ। ਲਲਿਤਾ ਆਈ ਤੇ ਜੋ ਕੁਝ ਆਖਣਾ ਸੀ ਆਖਕੇ ਹਮੇਸ਼ਾ ਵਾਸਤੇ ਚਲੀ ਗਈ,ਏਸਤਰਾਂ ਉਹ ਵਕਤ ਲੰਘ ਗਿਆ ਜਾਣੀ ਦਾ ਉਸ ਪਾਸ