ਪੰਨਾ:ਵਿਚਕਾਰਲੀ ਭੈਣ.pdf/150

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੫੨)

ਆਖਣ ਵਾਸਤੇ ਕੁਝ ਵੀ ਨਹੀਂ ਸੀ। ਇਸ ਗਲ ਨੂੰ ਸ਼ੇਖਰ ਮਨ ਹੀ ਮਨ ਵਿਚ ਸਮਝ ਗਿਆ ਸੀ ਕਿ ਲਲਿਤਾ ਜਾਣਕੇ ਹੀ ਕਾਲੀ ਨੂੰ ਨਾਲ ਲਿਆਈ ਸੀ ਤਾਂ ਜੋ ਕੋਈ ਫਸਾਦ ਨ ਖੜਾ ਹੋ ਜਾਏ, ਉਸ ਤੋਂ ਪਿਛੋਂ ਓਹਦਾ ਸਾਰਾ ਸਰੀਰ ਸੁੰਨ ਜਿਹਾ ਹੋਣ ਲਗ ਪਿਆ। ਜੀ ਕੱਚਾ ਹੋਣ ਲੱਗਾ ਤੇ ਸਿਰ ਨੂੰ ਚੱਕਰ ਆਉਣ ਲਗ ਪਏ। ਅਖੀਰ ਨੂੰ ਉਹ ਉੱਠਕੇ ਬਿਸਤਰੇ ਤੇ ਜਾ ਪਿਆ ਤੇ ਅੱਖਾਂ ਬੰਦ ਕਰਕੇ ਸੌਂਂਗਿਆ।

੯.

ਗੁਰਚਰਨ ਦਾ ਟੁੱਟਾ ਹੋਇਆ ਸਰੀਰ ਮੁੰਗੇਰ ਦੇ ਜਲ ਪਾਣੀ ਨਾਲ ਵੀ ਨਾ ਗੰਢਿਆ ਜਾ ਸਕਿਆ। ਸਾਲ ਭਰ ਪਿਛੋਂ ਉਹ ਆਪਣੇ ਦੁੱਖਾਂ ਦੀ ਪੰਡ ਸਿਰੋਂ ਲਾਹਕੇ ਹਮੇਸ਼ਾ ਵਾਸਤੇ ਸੁੱਖ ਦੀ ਨੀਂਦ ਸੌਂ ਗਏ। ਗਰੀਨ ਸੱਚ ਮੁੱਚ ਹੀ ਉਹਨਾਂ ਨੂੰ ਚੰਗਾ ਜਾਣਨ ਲੱਗ ਪਿਆ ਸੀ। ਅਖੀਰ ਦਮ ਤੱਕ ਉਹ ਇਹਨਾਂ ਦੇ ਬਚਾਉਣ ਦੀ ਕੋਸ਼ਸ਼ ਕਰਦਾ ਰਿਹਾ ਪਰ ਕੁਝ ਨ ਹੋ ਸਕਿਆ।

ਮਰਨ ਤੋਂ ਕੁਝ ਚਿਰ ਪਹਿਲਾਂ ਗੁਰਚਰਨ ਨੇ ਗਿਰੀ ਨੰਦ ਦਾ ਹੱਥ ਫੜਕੇ ਅਥਰੂਆਂ ਭਰੀ ਅਵਾਜ਼ ਨਾਲ ਕਿਹਾ ਸੀ ਕਿ ਤੂੰ ਵੀ ਕਿਸੇ ਦਿਨ ਨੂੰ ਓਪਰਾ ਨ ਹੋ ਜਾਵੀਂ। ਇਹ ਗੰਭੀਰ ਰਿਸ਼ਤਾ ਰੱਬ ਕਰੇ ਆਤਮਕ ਤੌਰ ਤੇ ਅੱਤ ਨੇੜੇ ਹੋਕੇ