ਸਮੱਗਰੀ 'ਤੇ ਜਾਓ

ਪੰਨਾ:ਵਿਚਕਾਰਲੀ ਭੈਣ.pdf/153

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੫੫)

ਕੁਝ ਚੀਜ਼ਾਂ ਬਕਸ ਵਿਚ ਪਾਉਣੋ ਰੋਕਕੇ ਉਹ ਇਕੇ ਟੱਕ ਦਰਵਾਜ਼ਿਓਂ ਬਾਹਰ ਵੱਲ ਵੇਖਦਾ ਰਿਹਾ ਤੇ ਇਹੋ ਹੀ ਸੋਚਦਾ ਰਿਹਾ। ਏਨੇ ਚਿਰ ਨੂੰ ਦਰਵਾਜ਼ੇ ਵਿਚੋਂ ਪੁਰਾਣੀ ਮਹਿਰੀ ਆਕੇ ਬੋਲੀ, 'ਛੋਟੇ ਬਾਬੂ ਕਾਲੀ ਦੀ ਮਾਂ ਨੇ ਤੁਹਾਨੂੰ ਇਕ ਵਾਰ ਸਦਿਆ ਹੈ।'

ਸ਼ੇਖਰ ਨੇ ਮੂੰਹ ਭੁਆਕੇ ਉਸ ਵਲ ਵੇਖਕੇ ਆਖਿਆ, 'ਕਾਲੀ ਦੀ ਮਾਂ?' ਮਹਿਰੀ ਨੇ ਹੱਥ ਨਾਲ ਗੁਰਚਰਨ ਦੇ ਮਕਾਨ ਵੱਲ ਇਸ਼ਾਰਾ ਕਰਦੀ ਨੇ ਕਿਹਾ, ‘ਆਪਣੀ ਕਾਲੀ ਦੀ ਮਾਂ, ਛੋਟੇ ਬਾਬੂ ਉਹ ਕਲ ਰਾਤ ਨੂੰ ਸਭ ਮੂਗੇਰ ਤੋਂ ਵਾਪਸ ਆ ਗਏ ਹਨ।'

'ਚਲ ਮੈਂ ਆਉਂਦਾ ਹਾਂ।' ਇਹ ਆਖਕੇ ਉਹ ਉਸਵੇਲੇ ਉਠਕੇ ਚਲਿਆ ਗਿਆ। ਉਸਵੇਲੇ ਦਿਨ ਢਾਲੇ ਪੈਰਿਹਾ ਸੀ। ਸ਼ੇਖਰ ਦੇ ਘਰ ਪਹੁੰਚਦਿਆਂ ਹੀ ਉਥੋਂ ਦਿਲ ਪਾੜ ਦੇਣ ਵਾਲੇ ਰੋਣ ਕੁਰਲਾਣ ਦੀ ਆਵਾਜ਼ ਆਈ। ਵਿਧਵਾ ਦੇ ਕਪੜੇ ਪਾਈ ਗੁਰਚਰਣ ਦੀ ਘਰ ਵਾਲੀ ਪਾਸ ਇਹ ਭੁੰਜੇ ਜਾਕੇ ਬੈਠ ਗਿਆ ਤੇ ਧੋਤੀ ਦੇ ਪਲੇ ਨਾਲ ਚੁਪਚਾਪ ਆਪਣੀਆਂ ਅਖਾਂ ਪੂੰਝਣ ਲੱਗ ਪਿਆ। ਸਿਰਫ ਗੁਰਚਰਨ ਵਾਸਤੇ ਹੀ ਨਹੀਂ, ਆਪਣੇ ਪਿਉ ਦੀ ਯਾਦ ਆਕੇ ਉਹ ਫੇਰ ਇਕ ਵਾਰੀ ਬੇਚੈਨ ਹੋਗਿਆ।

ਸ਼ਾਮ ਹੋਣ ਤੇ ਲਲਿਤਾ ਆਕੇ ਦੀਵਾ ਜਗਾ ਗਈ। ਦੂਰੋਂ ਹੀ ਗਲ ਵਿਚ ਪੱਲਾ ਪਾਕੇ ਸ਼ੇਖਰ ਨੇ ਉਸਨੂੰ ਸਲਾਮ ਕੀਤਾ,ਪਲਕੁ ਖਲੋਕੇ ਉਹ ਹੌਲੀ ਹੌਲੀ ਚਲੀ ਗਈ। ਸ਼ੇਖਰ ਸਤਾਰਾਂ ਸਾਲ ਦੀ ਮੁਟਿਆਰ ਬਗਾਨੀ ਇਸਤਰੀ ਵਲ ਅੱਖਾਂ