ਪੰਨਾ:ਵਿਚਕਾਰਲੀ ਭੈਣ.pdf/154

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੫੬)

ਉੱਚੀਆਂ ਕਰਕੇ ਵੀ ਨ ਵੇਖ ਸਕਿਆ ਤੇ ਨਾ ਹੀ ਉਹਨੂੰ ਸਦ ਕੇ ਉਸ ਨਾਲ ਕੋਈ ਗਲ ਬਾਤ ਹੀ ਕਰ ਸਕਿਆ। ਫੇਰ ਵੀ ਹੋਰ ਅੱਖਾਂ ਨਾਲ ਉਹ ਜਿੰਨਾਂ ਕੁ ਵੇਖ ਸਕਿਆ ਉਸਨੂੰ ਇਹੋ ਪਤਾ ਲਗਾ ਕਿ ਉਹ ਅਗੇ ਨਾਲੋਂ ਹੋਰਵੀ ਦੁਬਲੀ ਹੋਗਈ ਹੈ।

ਬਹੁਤ ਰੋਣ ਪਿੱਟਣ ਦੇ ਪਿਛੋਂ ਗੁਰਚਰਨ ਦੀ ਵਿਧਵਾ ਇਸਤਰੀ ਨੇ ਜੋ ਕੁਝ ਆਖਿਆ ਉਹਦਾ ਸਿੱਟਾ ਇਹ ਸੀ ਕਿ ਇਸ ਮਕਾਨ ਨੂੰ ਵੇਚਕੇ ਉਹ ਮੁੰਗੇਰ ਵਿਚ ਆਪਣੇ ਜੁਆਈ ਪਾਸ ਰਹੇਗੀ, ਇਹੋ ਉਹਨਾਂ ਦਾ ਖਿਆਲ ਹੈ। ਮਕਾਨ ਕਈਆਂ ਚਿਰਾਂ ਤੋਂ ਸ਼ੇਖਰ ਦੇ ਪਿਤਾ ਖਰੀਦਣ ਦਾ ਇਰਾਦਾ ਰਖਦੇ ਸਨ। ਉਸ ਵੇਲੇ ਮੁਨਾਸਬ ਕੀਮਤ ਤੇ ਖਰੀਦ ਲੈਣ ਨਾਲ ਮਕਾਨ ਘਰ ਦਾ ਘਰ ਰਹਿ ਜਾਣਾ ਸੀ। ਇਹਨਾਂ ਨੂੰ ਕਿਸੇ ਤਰਾਂ ਦਾ ਦੁਖ ਨਹੀਂ ਸੀ ਹੋਣਾ ਤੇ ਅਗਾਂਹ ਜੇ ਕਦੇ ਆਉਂਦੇ ਤਾਂ ਦੋ ਚਾਰ ਦਿਨ ਲਈ ਸਿਰ ਲੁਕਾਵਾ ਵੀ ਕਰ ਸਕਦੇ। ਸ਼ੇਖਰ ਨੇ ਆਖਿਆ 'ਮਾਂ ਪਾਸੋਂ ਪੁਛਕੇ ਇਸ ਵਾਸਤੇ ਜੋ ਹੋ ਸਕੇ ਕੋਸ਼ਸ਼ ਕਰਾਂਗਾ।' ਇਸਤੇ ਉਹਨੇ ਅੱਥਰੂ ਪੂੰਝਦੀ ਹੋਈ ਨੇ ਕਿਹਾ, 'ਕੀ ਬੀਬੀ ਇਸ ਵਿੱਚ ਆ ਜਾਇਗੀ? ਕਦੇ ਨਹੀਂ ਸ਼ੇਖਰ।'

ਸ਼ੇਖਰ ਨੇ ਦਸਿਆ ਕਿ ਅਜ ਰਾਤ ਨੂੰ ਹੀ ਮੈਂ ਉਹਨਾਂ ਨੂੰ ਲੈਣ ਜਾ ਰਿਹਾ ਹਾਂ, ਇਸਤੋਂ ਪਿਛੋਂ ਉਹਨਾਂ ਇਕ ਇਕ ਕਰਕੇ ਘਰ ਦੀਆਂ ਸਾਰੀਆਂ ਗਲਾਂ ਬੁਝ ਲਈਆਂ। ਸ਼ੇਖਰ ਦਾ ਵਿਆਹ ਕਦੋਂ ਹੈ, ਕਿੱਥੇ ਢੁਕਾ ਹੋਣਾ ਹੈ, ਕਿੱਨਾ ਗਹਿਣਾ ਪਾਉਣਾ ਹੈ, ਕੀ ਦਾਜ ਮਿਲਣਾ ਹੈ, ਕਿੰਨਾ ਖਰਚ ਆਵੇਗਾ, ਜੇਠ ਜੀ ਕਿੱਦਾਂ ਮਰੇ ਸਨ, ਬੀਬੀ ਜੀ ਨੇ ਕੀ ਕੀਤਾ ਤੇ ਇਹੋ