(੧੫੭)
ਜਹੀਆਂ ਹੋਰ ਕਈ ਗੱਲਾਂ ਪੁਛੀਆਂ ਤੇ ਉਹਦੇ ਉੱਤਰ ਲਏ।
ਸ਼ੇਖਰ ਨੂੰ ਜਦੋਂ ਇਸ ਪਾਸਿਓਂ ਛੁਟਕਾਰਾ ਮਿਲਿਆ। ਤਾਂ ਚੰਦ ਦੀ ਚਾਨਣੀ ਚੰਗੀਤਰਾਂ ਫੈਲ ਚੁਕੀ ਸੀ। ਇਸ ਵੇਲੇ | ਗਿਰੀਨੰਦ ਉਤੋਂ ਉਤਰਕੇ ਸ਼ਾਇਦ ਆਪਣੀ ਭੈਣ ਵਲ ਜਾ ਰਿਹਾ ਸੀ। ਗੁਰਚਰਨ ਦੀ ਵਿਧਵਾ ਪਤਨੀ ਉਹਨੂੰ ਵੇਖਕੇ - ਸ਼ੇਖਰ ਨੂੰ ਆਖਣ ਲਗੀ, 'ਮੇਰੇ ਜਵਾਈ ਨਾਲ ਤੇਰੀ ਗਲ ਬਾਤ ਨਹੀਂ ਹੋਈ ਸ਼ੇਖਰ ! ਇਹੋ ਜਿਹਾ ਲੜਕਾ ਦੁਨੀਆਂ ਵਿਚ ਮਿਲਣਾ ਮੁਸ਼ਕਲ ਹੈ ।'
ਸ਼ੇਖਰ ਨੇ ਆਖਿਆ, 'ਬੇਸ਼ਕ ਇਹ ਠੀਕ ਹੈ । ਮੇਰੀ ਗੱਲ ਬਾਤ ਉਸ ਨਾਲ ਹੋ ਚੁਕੀ ਹੈ।' ਇਹ ਆਖਕੇ ਉਹ ਬਾਹਰ ਚਲਿਆ ਗਿਆ। ਪਰ ਬਾਹਰ ਦੀ ਬੈਠਕ ਦੇ ਕੋਲ ਆਕੇ ਉਹਨੂੰ ਅਚਾਨਕ ਹੀ ਠਹਿਰਨਾ ਪੈਗਿਆ | ਹਨੇਰੇ ਵਿਚ ਦਰਵਾਜੇ ਦੇ ਪਿਛੇ ਲਲਿਤਾ ਖੜੀ ਸੀ। ਉਸਨੇ, ਕਿਹਾ, 'ਖਲੋ ਜਾਓ ! ਸੁਣੋ ਮਾਂ ਨੂੰ ਲੈਣ ਅੱਜ ਹੀ ਜਾ ਰਹੇ ਹੋ?'
ਸ਼ੇਖਰ ਨੇ ਆਖਿਆ, ਹਾਂ।
ਉਹ ਕੀ ਬਹੁਤ ਜ਼ਿਆਦਾ ਘਬਰਾ ਗਈ ਹੈ ?
'ਹਾਂ ਲਗਪਗ ਪਾਗਲ ਸੀ ਹੋ ਗਈ ਹੈ।'
'ਤੁਹਾਡੀ ਤਬੀਅਤ ਕਿਹੋ ਜਹੀ ਹੈ?'
ਚੰਗੀ ਹੈ ਆਖਕੇ ਸ਼ੇਖਰ ਝਟਪਟ ਉਥੋਂ ਚਲਿਆ ਗਿਆ ।
ਰਾਹ ਵਿਚ ਆ ਕੇ ਉਹ ਸਿਰ ਤੇ ਪੈਰਾਂ ਤਕ ਲੱਜਾ ਤੇ ਘਿਰਣਾ ਨਾਲ ਕੰਬ ਉਠਿਆ, ਉਹਨੂੰ ਇਉਂ ਮਲੂਮ ਹੋਇਆ ਕਿ ਲਲਿਤਾ ਦੇ ਕੋਲ ਖਲੋਕੇ ਉਸਦਾ ਸਾਰਾ ਸਰੀਰ ਅਪਵਿਤ੍ਰ