ਪੰਨਾ:ਵਿਚਕਾਰਲੀ ਭੈਣ.pdf/156

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੫੮)

ਹੋਗਿਆ ਹੈ । ਘਰ ਆਕੇ ਉਹਨੇ ਸਭ ਕੁਝ ਪਾਕੇ ਬਕਸ ਬੰਦ ਕਰ ਦਿਤਾ ਤੇ ਗਡੀ ਵਿੱਚ ਅਜੇ ਦੇਰ ਸੀ ਸੋ ਉਹ ਮੰਜੇ ਤੇ ਲੰਮਾ ਪੈ ਗਿਆ ।

ਲਲਿਤਾ ਦੀ ਵਿਸਾਹ ਘਾਤਕ ਯਾਦ ਨੂੰ ਨਸ਼ਟ ਕਰਨ ਵਾਸਤੇ ਉਸਨੇ ਆਪਣੇ ਮਨ ਅੰਦਰ ਸਾੜੇ ਦੇ ਭਾਂਬੜ ਬਾਲ ਲਏ। ਸਾੜ ਸੁਟਣ ਦੇ ਖਿਆਲ ਨਾਲ ਉਸਨੇ ਮਨ ਹੀ ਮਨ ਵਿਚ ਉਹਨੂੰ ਕਈ ਗਾਲਾਂ ਕਢੀਆਂ ਤੇ ਨਿਰਾਦਰੀ ਕੀਤੀ। ਏਥੋਂ ਤਕ ਕਿ ਉਹ ਉਸਨੂੰ ਬਜਾਰੀ ਔਰਤ ਵੀ ਕਹਿਣੋ ਨ ਸੰਗਿਆ। ਗੁਰਚਰਨ ਦੀ ਘਰ ਵਾਲੀ ਨੇ ਗਲਾਂ ਹੀ ਗਲਾਂ ਵਿਚ ਆਖਿਆ ਸੀ ਕਿ ਲੜਕੀ ਦਾ ਵਿਆਹ ਕੋਈ ਖੁਸ਼ੀਆਂ ਦਾ ਵਿਆਹ ਥੋੜਾ ਸੀ । ਏਸ ਵਾਸਤੇ ਖਿਆਲ ਨਹੀਂ ਆਇਆ, ਨਹੀਂ ਤਾਂ ਲਲਿਤਾ ਨੇ ਤਾਂ ਤੁਹਾਨੂੰ ਸਾਰਿਆਂ ਨੂੰ ਬੁਲਾਉਣ ਲਈ ਆਖਿਆ ਸੀ। ਲਲਿਤਾ ਦੀ ਇਹ ਬੇਵਕੂਫੀ ਸਾਰੀ ਘਿਰਣਾ ਦੀ ਅੱਗ ਉਤੇ ਲਾਟਾਂ ਬਣਕੇ ਉੱਚੀ ਉੱਡਣ ਲੱਗੀ।

੧੨.

ਸ਼ੇਖਰ ਜਿਸ ਵੇਲੇ ਮਾਂ ਨੂੰ ਲੈ ਕੇ ਮੁੜਿਆ ਉਸ ਦਿਨ ਵੀ ਉਹਦੇ ਵਿਆਹ ਵਿਚ ਦਸ ਬਾਰਾਂ ਦਿਨਾਂ ਦੀ ਦੇਰ ਸੀ।

ਤਿੰਨ ਚਾਰ ਦਿਨ ਪਿਛੋਂ ਇਕ ਦਿਨ ਸਵੇਰੇ ਲਲਿਤਾ ਸ਼ੇਖਰ ਦੀ ਮਾਂ ਕੋਲ ਬੈਠੀ ਇਕ ਟੋਕਰੀ ਵਿਚ ਕੁਝ ਰੱਖ ਰਹੀ ਸੀ । ਸ਼ੇਖਰ ਨੂੰ ਪਤਾ ਨਹੀਂ ਸੀ ਇਸ ਕਰਕੇ ਉਹ