ਸਮੱਗਰੀ 'ਤੇ ਜਾਓ

ਪੰਨਾ:ਵਿਚਕਾਰਲੀ ਭੈਣ.pdf/157

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੫੯)

ਕਿਸੇ ਕੰਮ ਲਈ 'ਮਾਂ' ਆਖ ਕੇ ਅੰਦਰ ਆ ਈ ਵੜਿਆ ਤੇ ਠਠੰਬਰ ਕੇ ਖਲੋ ਗਿਆ। ਲਲਿਤਾ ਥੱਲੇ ਮੂੰਹ ਕੀਤੇ ਕੰਮ ਕਰੀ ਗਈ।

ਮਾਂ ਨੇ ਪੁਛਿਆ, "ਕੀ ਗੱਲ ਹੈ?"

ਉਹ ਜਿਸ ਕੰਮ ਵਾਸਤੇ ਆਇਆ ਸੀ, ਉਹ ਉਸਨੂੰ ਭੁਲ ਗਿਆ । 'ਨਹੀ ਹੁਣ ਰਹਿਣ ਦੇਹ' ਆਖ ਕੇ ਛੇਤੀ ਨਾਲ ਬਾਹਰ ਨਿਕਲ ਗਿਆ। ਲਲਿਤਾ ਦਾ ਚਿਹਰਾ ਉਹਨੂੰ ਨਹੀਂ ਦਿਸਿਆ, ਪਰ ਦੋਵੇਂ ਹੱਥ ਦਿਸ ਪਏ। ਉਹਬਿਲਕੁਲ ਸੁੰਞੇ ਸਨ ਸਿਰਫ ਕੱਚ ਦੀਆਂ ਦੋ ਦੋ ਚੂੜੀਆਂ ਪਈਆਂ ਹੋਈਆਂ ਸਨ। ਸ਼ੇਖਰ ਮਨ ਹੀ ਮਨ ਵਿਚ ਗੁੱਸੇ ਨਾਲ ਹੱਸਣ ਲੱਗਾ, ਇਹ ਵੀ ਇਕ ਤਰਾਂ ਦਾ ਪਖੰਡ ਹੈ। ਗਰੀਨ ਪੈਸੇ ਵਾਲਾ ਹੈ, ਉਸਦੀ ਘਰ ਵਾਲੀ ਦੇ ਏਦਾਂ ਗਹਿਣੇ ਤੇ ਖਾਲੀ ਹੱਥ ਹੋਣ ਦਾ ਉਹਨੂੰ ਕੋਈ ਪੱਕਾ ਸਬੂਤ ਨਾ ਸੁਝ ਸਕਿਆ। ਉਸਦਿਨ ਸ਼ਾਮ ਨੂੰ ਉਹ ਛੇਤੀ ਛੇਤੀ ਪੌੜੀਆਂ ਤੋਂ ਥੱਲੇ ਉਤਰ ਰਿਹਾ ਸੀ ਤੇ ਲਲਿਤਾ ਥਲਿਉਂ ਉਤੇ ਜਾ ਰਹੀ ਸੀ। ਉਹ ਇਕ ਪਾਸੇ ਕੰਧ ਨਾਲ ਲੱਗ ਕੇ ਖਲੋ ਗਈ, ਮਗਰ ਸ਼ੇਖਰ ਦੇ ਕੋਲ ਆਉਣ ਤੇ ਉਸਨੇ ਬਿਲਕੁਲ ਮੱਠੀ ਜਹੀ ਅਵਾਜ਼ ਨਾਲ ਆਖਿਆ, "ਤੁਹਾਨੂੰ ਇਕ ਗੱਲ ਆਖਣੀ ਹੈ।"

ਸ਼ੇਖਰ ਪਲ ਭਰ ਚੁੱਪ ਰਹਿਕੇ ਹਰਾਨੀ ਨਾਲ ਬੋਲਿਆ, “ਕਿਸਨੂੰ, ਮੈਨੂੰ ?"

ਲਲਿਤਾ ਪਹਿਲੇ ਵਾਂਗੂੰ ਹੀ ਹੌਲੀ ਜਹੀ ਬੋਲੀ, ਹਾਂ, ਤੁਹਾਨੂੰ?"

“ਮੈਨੂੰ ਤੁਸਾਂ ਕੀ ਆਖਣਾ ਹੈ।" ਇਹ ਆਖ ਕੇ