ਪੰਨਾ:ਵਿਚਕਾਰਲੀ ਭੈਣ.pdf/159

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੬੧)

ਇਕ ਤੁਫਾਨ ਉਠ ਖਲੋਤਾ ਸੀ । ਉਹਦੀਆਂ ਗਲਾਂ ਉਹਨੂੰ ਜਰਾ ਵੀ ਚੰਗੀਆਂ ਨਹੀਂ ਸਨ ਲੱਗ ਰਹੀਆਂ, ਉਸਨੇ ਗੁਸੇ ਜਹੇ ਨਾਲ ਆਖਿਆ, ਹੈ ਤਾਂ ਠੀਕ, ਪਰ ਪਿਤਾ ਜੀ ਦੇ ਥਾਂ ਹੁਣ ਤਾਂ ਭਾਬੀ ਜੀ ਹੀ ਮਾਲਕ ਹਨ। ਤੁਹਾਨੂੰ ਉਹਨਾਂ ਨੂੰ ਆਖਣਾ ਚਾਹੀਦਾ ਹੈ।

ਗਿਰੀ ਨੰਦ ਨੇ ਮੁਸਕਰਾਉਂਦਿਆਂ ਹੋਇਆਂ ਕਿਹਾ, ਇਹ ਤਾਂ ਮੈਂ ਵੀ ਜਾਣਦਾ ਹਾਂ ਪਰ ਜੇ ਉਹਨਾਂ ਨੂੰ ਤੁਸੀ ਭੀ ਆਖੋ ਤਾਂ ਚੰਗਾ ਹੈ ।

ਸ਼ੇਖਰ ਨੇ ਉਸੇ ਤਰਾਂ ਜਵਾਬ ਦਿੱਤਾ। ਤੁਸੀਂ ਆਪ ਹੀ ਆਖੋ ਤਾਂ ਇਹ ਕੰਮ ਹੋ ਸਕਦਾ ਹੈ, ਓਸ ਪਾਸੇ ਵਲੋਂ ਕਾਰ ਮੁਖਤਾਰ ਤਾਂ ਤੁਸੀਂ ਹੀ ਹੋ ।

ਗਿਰੀ ਨੰਦ ਨੇ ਆਖਿਆ, ਜੇ ਮੇਰੇ ਕਹਿਣ ਦੀ ਲੋੜ ਹੋਵੇ ਤਾਂ ਮੈਂ ਵੀ ਆਖ ਸਕਦਾ ਹਾਂ । ਪਰ ਕੋਲ ਭੈਣ ਜੀ ਕਹਿ ਰਹੇ ਸਨ ਕਿ ਜੇ ਤੁਸੀਂ ਧਿਆਨ ਦਿਉ ਤਾਂ ਕੰਮ ਛੇਤੀ ਹੋ ਸਕਦਾ ਹੈ ।

ਸ਼ੇਖਰ ਹੁਣ ਤੱਕ ਇਕ ਮੋਟੇ ਸਿਰਹਾਣੇ ਦੇ ਆਸਰੇ ਬੈਠਾ ਗੱਲ ਬਾਤ ਕਰ ਰਿਹਾ ਸੀ, ਇਹ ਸੁਣਦਿਆਂ ਹੀ ਸੰਭਲ ਕੇ ਬਹਿ ਗਿਆ, ਕਹਿਣ ਲੱਗਾ, ਕੌਣ ਆਖਦੀ ਸੀ ?

ਗਿਰੀਨੰਦ ਨੇ ਕਿਹਾ, ਲਲਿਤਾ ਭੈਣ ਜੀ ਆਖ ਰਹੀ ਸੀ ।

ਸ਼ੇਖਰ ਅਸਚਰਜ ਨਾਲ ਬੁੱਤ ਜਿਹਾ ਬਣ ਗਿਆ । ਅੱਗੇ ਜੋ ਜੋ ਗਿਰੀ ਨੰਦ ਆਖਦਾ ਗਿਆ ਉਹ ਭੋਰਾ ਵੀ ਨਾ ਸੁਣ ਸਕਿਆ। ਓਹ ਹਰਾਨੀ ਨਾਲ ਇਕ ਟੱਕ ਉਹਦੇ