ਪੰਨਾ:ਵਿਚਕਾਰਲੀ ਭੈਣ.pdf/161

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੬੩)

ਕਿੰਨੀ ਸ਼ਰਮ ਦੀ ਗੱਲ ਹੈ ।

ਗਿਰੀ ਨੰਦ ਚੁਪਚਾਪ ਬੈਠਾ ਉਸ ਵਲ ਵੇਖਦਾ ਰਿਹਾ। ਉਸਦੇ ਮਨ ਵਿਚ ਸ਼ੱਕ ਤਾਂ ਸੀ, ਅੱਜ ਉਸਨੇ ਲਲਿਤਾ ਦੇ ਪਤੀ ਨੂੰ ਸਿਆਣ ਲਿਆ, ਸ਼ੇਖਰ ਨੇ ਭਰੇ ਹੋਏ ਗਲੇ ਨਾਲ ਆਖਿਆ,ਤੁਸੀ ਤਾਂ ਲਲਿਤਾ ਨੂੰ ਪਿਆਰ ਕਰਦੇ ਹੋ ?

ਗਿਰੀ ਨੰਦ ਦੇ ਚਿਹਰੇ ਤੇ ਉਸ ਦੀ ਦਿਲੀ ਪੀੜ ਦਾ ਅਕਸ ਆਗਿਆ। ਪਰ ਦੂਜੇ ਪਲ ਹੀ ਫੇਰ ਹੌਲੀ ਹੌਲੀ ਮੁਸਕਰਾਉਣ ਲੱਗ ਪਿਆ, ਹੌਲੀ ਹੌਲੀ ਆਖਣ ਲੱਗਾ, ਇਸ ਗਲ ਦਾ ਜੁਆਬ ਦੇਣਾ ਕੋਈ ਜਰੂਰੀ ਨਹੀਂ । ਪਿਆਰ ਭਾਵੇਂ ਕਿੰਨਾ ਹੀ ਡੂੰਘਾ ਕਿਉਂ ਨ ਹੋਵੇ, ਜਾਣ ਬੁੱਝ ਕੇ ਕੋਈ ਪਰਾਈ ਇਸਤ੍ਰੀ ਨਾਲ ਸ਼ਾਦੀ ਨਹੀਂ ਕਰ ਸਕਦਾ। ਪਰ ਖੈਰ ਵਡਿਆਂ ਦੀ ਬਾਬਤ ਮੈਂ ਇਹੋ ਜਹੀ ਗੱਲ ਬਾਤ ਕਰਨਾ ਨਹੀਂ ਚਾਹੁੰਦਾ, ਇਹ ਆਖਕੇ ਉਹ ਮੁਸਕਰਾਉਂਦਾ ਹੋਇਆ ਉਠ ਖਲੋਤਾ ਕਹਿਣ ਲੱਗਾ, ਅੱਜ ਜਾਂਦਾ ਹਾਂ ਫੇਰ ਕਦੇ ਮੁਲਾਕਾਤ ਕਰਾਂਗਾ । ਇਹ ਆਖਕੇ ਉਹ ਨਮਸਕਾਰ ਕਰਕੇ ਚਲਿਆ ਗਿਆ।

ਗਿਰੀ ਨੰਦ ਨਾਲ ਸ਼ੇਖਰ ਮੁੱਢ ਤੋਂ ਦਵੈਤ ਰਖਦਾ ਆਇਆ ਸੀ ਤੇ ਇਹ ਦਵੈਤ ਹੁਣ ਘਿਰਣਾ ਵਿਚ ਬਦਲ ਚੁੱਕੀ ਸੀ । ਪਰ ਅੱਜ ਉਸਦੇ ਚਲੇ ਜਾਣ ਪਿਛੋਂ ਸ਼ੇਖਰ ਉਸ ਨੌਜਵਾਨ ਨੂੰ ਜ਼ਮੀਨ ਤੇ ਮੱਥਾ ਰਗੜਨ ਨਮਸਕਾਰ ਕਰਨ ਲਗ ਪਿਆ। ਸਚ ਮੁੱਚ ਕਿੰਨਾ ਸਵਾਰਥ ਤਿਆਗ ਕੋਈ ਕਰ ਸਕਦਾ ਹੈ, ਹਸਦਿਆਂ ਹਸਦਿਆਂ ਆਪਣੇ ਬਚਨਾ ਨੂੰ ਕਿੰਨੀ ਸਖਤੀ ਨਾਲ ਕੋਈ ਪਾਲ ਸਕਦਾ ਹੈ, ਇਹ ਉਸਨੇ