ਪੰਨਾ:ਵਿਚਕਾਰਲੀ ਭੈਣ.pdf/162

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੧੬੩)

ਅੱਜ ਵੀ ਵੇਖਿਆ ਸੀ ।

ਦੁਪਹਿਰ ਨੂੰ ਭਵਨੇਸ਼ਵਰੀ ਫਰਸ਼ ਤੇ ਬੈਠੀ ਲਲਿਤਾ ਦੀ ਮਦਦ ਨਾਲ ਢੇਰ ਸਾਰਾ ਕਪੜਿਆਂ ਦਾ ਸੰਭਾਲ ਸੰਭਾਲਕੇ ਰੱਖ ਰਹੀ ਸੀ । ਸ਼ੇਖਰ ਅੰਦਰ ਆਕੇ ਮਾਂ ਦੇ ਬਿਸਤਰੇ ਤੇ ਬਹਿ ਗਿਆ ਅੱਜ ਉਹ ਲਲਿਤਾ ਨੂੰ ਵੇਖਕੇ ਬੇਚੈਨ ਹੋਕੇ ਭੱਜਾ ਨਹੀਂ। ਮਾਂ ਨੇ ਉਹਨੂੰ ਵੇਖ ਕੇ ਆਖਿਆ, ਕੀ ਗੱਲ ਹੈ ?

ਸ਼ੇਖਰ ਨੇ ਕੋਈ ਜਵਾਬ ਨ ਦਿੱਤਾ ਚੁੱਪ ਚਾਪ ਬਹਿਕੇ ਕਪੜਿਆਂ ਦੀਆਂ ਤਹਿਆ ਲੱਗਦੀਆਂ ਦੇਖਦਾ ਰਿਹਾ, ਬੜੇ ਚਿਰ ਪਿਛੋਂ ਬੋਲਿਆ, ਇਹ ਕੀ ਹੋ ਰਿਹਾ ਏ ਮਾਂ ?

ਮਾਂ ਨੇ ਆਖਿਆ। ਨਵੇਂ ਕਪੜਿਆਂ ਵਿਚੋਂ ਕਿਸੇ ਨੂੰ ਕੀ ਦੇਣਾ ਹੈ, ਹਿਸਾਬ ਲਾਕੇ ਵੇਖ ਰਹੀ ਹਾਂ। ਸ਼ਾਇਦ ਹੋਰ ਵੀ ਬਣਾਉਣੇ ਪੈਣਗੇ ।

ਲਲਿਤਾ ਨੇ ਸਿਰ ਹਲਾਕੇ ਪ੍ਰੋੜਤਾ ਕੀਤੀ ।

ਸ਼ੇਖਰ ਨੇ ਹਸਦਿਆਂ ਹਸਦਿਆਂ ਆਖਿਆ, ਜੇ ਮੈਂ ਵਿਆਹ ਹੀ ਨ ਕਰਵਾਵਾਂ ਤਾਂ ?

ਭਵਨੇਸ਼ਵਰੀ ਹੱਸ ਪਈ । ਬੋਲੀ ਤੂੰ ਕਰ ਸਕਦਾ ਏ ਬੇਟਾ, ਤੇਰੇ ਵਿਚ ਕਿਹੜੀ ਗੱਲ ਦਾ ਘਾਟਾ ਹੈ ?

ਸ਼ੇਖਰ ਹੱਸ ਕੇ ਬੋਲਿਆ, ਸ਼ਾਇਦ ਕੋਈ , ਘਾਟਾ ਹੋਵੇ ਈ ਮਾਂ ?

ਮਾਂ ਗੰਭੀਰ ਹੋਕੇ ਆਖਣ ਲੱਗੇ, ਇਹ ਕਿਹੋ ਜਹੀਆਂ ਗੱਲਾਂ ਕਰ ਰਿਹਾ ਏਂ ਇਹੋ ਜਹੀਆਂ ਗੱਲਾਂ ਜ਼ਬਾਨੋਂ ਨ ਕੱਢ

ਸ਼ੇਖਰ ਨੇ ਆਖਿਆ, ਐਨਾਂ ਚਿਰ ਤਾਂ ਮੈਂ ਮੂੰਹੋਂ ਕੱਢੀ ਨਹੀਂ ਮਾਂ, ਪਰ ਹੁਣ ਬਿਨਾਂ ਕੱਢੇ ਰਿਹਾ ਨਹੀਂ ਜਾਂਦਾ। ਜੇ ਮੈਂ