ਸਮੱਗਰੀ 'ਤੇ ਜਾਓ

ਪੰਨਾ:ਵਿਚਕਾਰਲੀ ਭੈਣ.pdf/164

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੧੬੬)

"ਫੇਰ ਕਿਸ ਦਿਨ ਦੱਸੇਂਗਾ ।" ਉਹਨੇ ਕਪੜੇ ਦੀ ਤਹਿ ਦੂਜੇ ਪਾਸੇ ਕਰਦੀ ਹੋਈ ਨੇ ਕਿਹਾ, ਹੁਣ ਹੀ ਮੈਨੂੰ ਕਾਂਸ਼ੀ ਭੇਜ ਦਿਹ, ਇਹੋ ਜਹੇ ਟੱਬਰ ਵਿਚ ਮੈਂ ਇਕ ਰਾਤ ਵੀ ਨਹੀਂ ਰਹਿਣਾ ਚਾਹੁੰਦੀ ।”

ਸ਼ੇਖਰ ਨੀਵੀਂ ਪਾਈ ਬੈਠਾ ਰਿਹਾ । ਭਵਨੇਸ਼ਵਰੀ ਹੋਰ ਭੀ ਭੜਕ ਕੇ ਕਹਿਣ ਲੱਗੀ, ਲਲਿਤਾ ਵੀ ਮੇਰੇ ਨਾਲ ਜਾਣਾ ਚਾਹੁੰਦੀ ਹੈ। ਮੈਂ ਵੇਖਾਂਗੀ ਕਿ ਇਸਦਾ ਬੰਦੋਬਸਤ ਕਰ ਸਕੀ ਤਾਂ ਜ਼ਰੂਰ ਕਰ ਦਿਆਂਗੀ।

ਇਸ ਵਾਰੀ ਸ਼ੇਖਰ ਸਿਰ ਉਠਾ ਕੇ ਹੱਸ ਪਿਆ । ਕਹਿਣ ਲੱਗਾ, ਤੁਸੀਂ ਇਹਨੂੰ ਨਾਲ ਲੈ ਜਾਉਗੇ ਤੇ ਇਹਦਾ ਹੋਰ ਬੰਦੋਬਸਤ ਕਿੱਥੇ ਕਰ ਦਿਉਗੇ ? ਮਾਂ ਇਸਨੂੰ ਤੇਰੀ ਗੋਦੀ ਤੋਂ ਬਿਨਾਂ ਹੋਰ ਕਿੱਥੇ ਥਾਂ ਮਿਲ ਸਕੇਗਾ?"

ਲੜਕੇ ਦੇ ਮੂੰਹ ਤੇ ਹਾਸਾ ਵੇਖ ਕੇ ਮਾਂ ਕੁਝ ਮਨ ਹੀ ਮਨ ਵਿਚ ਅਸ਼ਾਂਤ ਜਹੀ ਹੋਈ । ਲਲਿਤਾ ਵੱਲ ਵੇਖ ਕੇ ਕਹਿਣ ਲੱਗੀ, “ਸੁਣ ਲਈ ਧੀਏ ਇਹਦੀ ਗੱਲ ਸੁਣ ਲਈ ? ਇਹ ਸਮਝਦਾ ਹੈ ਕਿ ਜੇ ਮੈਂ ਚਾਹਾਂ ਤਾਂ ਤੈਨੂੰ ਜਿਥੇ ਮਰਜ਼ੀ ਹੋਵੇ ਲੈ ਜਾ ਸਕਦੀ ਹਾਂ ! ਇਹਦੀ ਮਾਮੀ ਪਾਸੋਂ ਨਹੀਂ ਪੁਛਣਾ ਪਏਗਾ?"

ਲਲਿਤਾ ਨੇ ਕੋਈ ਜਵਾਬ ਨਹੀਂ ਦਿੱਤਾ। ਸ਼ੇਖਰ ਦੀ ਗੱਲ ਬਾਤ ਦੇ ਢੰਗ ਤੋਂ ਉਹ ਮਨ ਹੀ ਮਨ ਵਿਚ ਬਹੁਤ ਸ਼ਰਮਾ ਰਹੀ ਸੀ।

ਸ਼ੇਖਰ ਨੇ ਅਖੀਰ ਨੂੰ ਆਖ ਹੀ ਦਿੱਤਾ, “ਜੇ ਇਹਦੀ ਮਾਮੀ ਨੂੰ ਪੁਛਣਾ ਹੈ ਤਾਂ ਪੁਛ ਲੈ ਤੇਰੀ ਮਰਜ਼ੀ। ਪਰ ਜੋ ਤੂੰ