ਪੰਨਾ:ਵਿਚਕਾਰਲੀ ਭੈਣ.pdf/167

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੧੬੯)

ਬੰਗਾਲ ਦੇ ਪ੍ਰਸਿੱਧ ਕਲਾਕਾਰ, ਬਾਬੂ ਸ਼ਰਤ ਚੰਦ੍ਰ
ਚੈਟਰ ਜੀ ਦੀ ਅਨੋਖੀ ਰਚਨਾ ਵਿਚੋਂ
ਪੰਜਾਬੀ ਵਿਚ ਅਨੁਵਾਦ ਕੀਤੀਆਂ
ਗਈਆਂ ਕੁਝ-ਕੁ ਸੁਗਾਤਾਂ।

ਚੰਦ੍ਰ ਨਾਥ-ਬਾਬੂ ਸ਼ਰਤ ਚੰਦ ਚੈਟਰ ਜੀ ਪ੍ਰਸਿੱਧ ਕਲਾਕਾਰ ਦੀ ਜਾਦੂ ਭਰੀ ਲੇਖਣੀ ਤੋਂ ਲਿਖੀ ਹੋਈ ਪ੍ਰਸਿੱਧ ਕਹਾਣੀ ਦਾ ਪੰਜਾਬੀ ਵਿਚ ਅਨੁਵਾਦ ਕੀਤਾ ਗਿਆ ਹੈ। ਅਨੁਵਾਦ ਵਿਚ ਅਸਲ ਕਹਾਣੀ ਦਾ ਸਵਾਦ ਬਿਲਕੁਲ ਉਸੇ ਤਰਾਂ ਕਾਇਮ ਰਖਿਆ ਹੈ। ਕਹਾਣੀ ਇਸ ਤਰਾਂ ਹੈ-

ਬਾਬੂ ਚੰਦ੍ਰ ਨਾਥ ਜੀ, ਇਕ ਉੱਚੇ ਘਰਾਣੇ ਨਾਲ ਸਬੰਧ ਰਖਦਿਆਂ ਹੋਇਆਂ, ਵਿਧਵਾ ਦੀ ਲੜਕੀ ਨਾਲ ਸ਼ਾਦੀ ਕਰਦੇ ਹਨ । ਇਸ ਪ੍ਰੇਮ ਵਿਆਹ ਵਿਚ ਉਹਨਾਂ ਨੂੰ ਕਈ ਔਕੜਾਂ ਆਉਂਦੀਆਂ ਹਨ। ਅਖੀਰ ਤੇ ਪਿਆਰ ਦੀ ਜ਼ਬਰਦਸਤ ਜਿੱਤ ਹੁੰਦੀ ਹੈ । ‘ਵਿਸ਼ੂ’ ਦੀ ਤੋਤਲੀ ਜ਼ਬਾਨ ਤੇ ਮਾਸੂਮ - ਪਿਆਰ, ਬੁੱਢੇ ਤੇ ਜ਼ਮਾਨੇ ਦੀਆਂ ਠੋਕਰਾਂ ਖਾ ਖਾ ਕੇ ਮਰ ਚੁੱਕੇ ਕਇਲਾਸ ਚੰਦ੍ਰ ਦੇ ਖੁਸ਼ਕ ਜੀਵਣ ਨੂੰ ਮੁੜ ਹਰਿਆ ਭਰਿਆ ਕਰ ਦੇਦਾ ਹੈ ।

ਕਹਾਣੀ ਡਾਢੀ ਦਿਲਚਸਪ ਹੈ ਤੇ ਬਿਨਾਂ ਮੁਕਾਏ ਦੇ ਕਿਤਾਬ ਹੱਥ ਰੱਖਣ ਨੂੰ ਜੀ ਨਹੀਂ ਕਰਦਾ। ਕਹਾਣੀ, ਬਿਨਾ ਦਿਮਾਗ਼ ਉਤੇ ਬੋਝ ਪਾਏ ਦੇ, ਠੰਢੇ ਜਲ ਦੀ ਸਿਆਲੀ ਨਦੀ ਵਾਂਗ ਇਕ ਸਾਰ ਤੁਰੀ ਜਾਂਦੀ ਹੈ। ਮੁਲ ੨।।)