ਪੰਨਾ:ਵਿਚਕਾਰਲੀ ਭੈਣ.pdf/168

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੭0)

ਅਨੁਰਾਧਾ-- ਇਹ ਪੁਸਤਕ ਵੀ ਬਾਬੂ ਸ਼ਰਤ ਚੰਦ ਚੈਟਰ ਜੀ ਦੀਆਂ ਸੁਆਦਲੀਆਂ ਕਹਾਣੀਆਂ ਦੇ ਸੰਗ੍ਰਹਿ ਦਾ ਪੰਜਾਬੀ ਅਨੁਵਾਦ ਹੈ। ਅਨੁਵਾਦਕ ਨੇ ਯਤਨ ਕੀਤਾ ਹੈ ਕਿ ਅਨੁਵਾਦ ਵਿਚ ਕਹਾਣੀਆਂ ਦਾ ਅਸਲ ਸੁਆਦ ਕਾਇਮ ਰਹੇ | ਬੋਲੀ ਠੇਠ ਤੇ ਮੁਹਾਵਰੇ-ਦਾਰ ਹੈ ।

ਹਰ ਇਕ ਕਹਾਣੀ. ਸਾਡੀ ਰੋਜ਼ਾਨਾ ਜ਼ਿੰਦਗੀ ਦੇ ਕਿਸੇ ਨ ਕਿਸੇ ਪਹਿਲੂ ਤੇ ਰੌਸ਼ਨੀ ਪਾਉਂਦੀ ਹੈ। ਸਮਾਜ ਦੀਆਂ ਕਈ ਹਨੇਰੀਆਂ ਗੁੱਠਾਂ ਵਿਚ ਚਾਨਣ ਕਰਦੀ ਹੈ। ਪਾਤ੍ਰਾਂ ਦੇ ਸਭਾ ਦੀ ਉਸਾਰੀ ਵਿਚ ਸਯੋਗ ਲੇਖਕ ਨੇ ਕਮਾਲ ਕਰ ਛਡਿਆ ਹੈ ।

ਪੰਜਾਬੀ ਪਿਆਰਿਆਂ ਨੂੰ ਜ਼ਰੂਰ ਇਹ ਪੁਸਤਕ ਪੜ੍ਹਨੀ ਚਾਹੀਦੀ ਹੈ । ਮੁਲ ੨।।)

ਧੁਪ ਤੇ ਛਾਂ--ਇਸ ਨਾਂ ਹੇਠਾਂ ਵੀ ਸ੍ਰੀ ਯੁਤ ਬਾਬੂ ਸ਼ਰਤ ਚੰਦ੍ਰ ਚੈਟਰ ਜੀ ਦੀਆਂ ਅਤਿ ਸੁਆਦਲੀਆਂ ਕਹਾਣੀਆਂ ਦਾ ਪੰਜਾਬੀ ਅਨੁਵਾਦ ਕੀਤਾ ਗਿਆ ਹੈ। ਇਹਨਾਂ ਕਹਾਣੀਆਂ ਦੇ ਪੜ੍ਹਨ ਤੋਂ ਪਤਾ ਲਗਦਾ ਹੈ ਕਿ ਸਾਡੀ ਰੋਜ਼ ਦੀ ਜਿੰਦਗੀ ਵਿਚ ਕਿੱਦਾਂ ਦੁਖ ਤੋਂ ਸੁਖ ਆਉਂਦੇ ਹਨ ਤੇ ਕਿੱਦਾਂ ਧੁਪ ਛਾਂ ਵਾਂਗੂੰ ਇਕ ਦੂਜੇ ਨਾਲ ਵੱਟੇ ਜਾਂਦੇ ਹਨ । ਹਰ ਇਕ ਕਹਾਣੀ ਆਪਣੇ ਆਪ ਵਿਚ ਇਕ ਮੁਕੰਮਲ ਚੀਜ਼ ਹੈ । ਕਹਾਣੀਆਂ ਅਤਿ ਦਰਜੇ ਦੀਆਂ ਮਿਠੀਆਂ ਤੇ ਪਾਠਕ ਨੂੰ ਬੰਨ੍ਹ ਕੇ ਬਠਾ ਲੈਣ ਵਾਲੀਆਂ ਹਨ । ਲਿਖਾਰੀ ਦੇ ਲਿਖਣ ਢੰਗ ਦੀ ਖਾਹ ਮਖਾਹ ਸ਼ਲਾਘਾ ਕਰਨੀ ਪੈਂਦੀ ਹੈ। ਇਕ ਇਕ ਸ਼ਬਦ