(੧੭੧)
ਪਾਠਕ ਦੇ ਦਿਲ ਦੀਆਂ ਡੂੰਘਿਆਈਆਂ ਅੰਦਰ ਉਤਰ ਜਾਂਦਾ ਹੈ। ਹਰ ਇਕ ਸਾਹਿਤ ਪ੍ਰੇਮੀ ਪਾਸੋਂ ਇਹਨਾਂ ਕਹਾਣੀਆਂ ਨੂੰ ਪੜ੍ਹਨ ਦੀ ਆਸ ਕੀਤੀ ਜਾਂਦੀ ਹੈ । ਮੁਲ ਕੇਵਲ ੨।।)
ਅੰਧੇਰੇ ਵਿਚ-ਇਹ ਪੁਸਤਕ ਵੀ ਬਾਬੂ ਸ਼ਰਤ ਚੰਦ੍ਰ ਚੈਟਰ ਜੀ ਦੀਆਂ ਖਾਸ ਖਾਸ ਕਹਾਣੀਆਂ ਦੇ ਸੰਗ੍ਰਹਿ ਦਾ ਸੁੰਦਰ ਪੰਜਾਬੀ ਅਨੁਵਾਦ ਹੈ । ਇਹਨਾਂ ਕਹਾਣੀਆਂ ਦੀ ਬਾਬਤ ਏਨਾਂ ਲਿਖ ਦੇਣਾ ਹੀ ਕਾਫੀ ਹੈ ਕਿ ਇਹੋ ਜਹੀਆਂ ਠਰੰਮੇ ਨਾਲ ਲਿਖੀਆਂ ਹੋਈਆਂ ਕਹਾਣੀਆਂ ਪੰਜਾਬੀ ਜ਼ਬਾਨ ਵਿਚ ਘਟ ਹੀ ਆਈਆਂ ਹਨ। ਲਿਖਾਰੀ ਨੂੰ ਸਾਡੇ ਸਮਾਜ ਦੀ ਵਿਗੜੀ ਹੋਈ ਹਾਲਤ ਨੂੰ ਸੁਧਾਰਨ ਦਾ ਇਸ਼ਕ ਲਗਾ ਹੋਇਆ ਜਾਪਦਾ ਹੈ ਤੇ ਇਹ ਕਹਾਣੀਆਂ ਇਸੇ ਲਗਨ ਨੂੰ ਪੂਰਾ ਕਰਨ ਦਾ ਤਰਲਾ ਮਲੂਮ ਹੁੰਦਾ ਹੈ।
ਪੜ੍ਹਨ ਵਿਚ ਐਨੀਆਂ ਸਵਾਦੀ ਹਨ ਕਿ ਪਾਠਕ ਪੜ੍ਹਦਾ ਪੜ੍ਹਦਾ ਗੁੰਮ ਹੀ ਹੋ ਜਾਂਦਾ ਹੈ । ਸਭ ਕਹਾਣੀਆਂ ਇਖਲਾਕੀ ਮਿਆਰ ਤੇ ਪੂਰੀਆਂ ਉਤਰਦੀਆਂ ਹਨ। ਬਹੁਤ ਉਚੇ ਦਰਜੇ ਦਾ ਸ਼ਿੰਗਾਰ ਰਸ ਨਿਬਾਹਿਆ ਗਿਆ ਹੈ। ਪਿਆਰ ਜਜ਼ਬੇ ਨੂੰ ਕਿਧਰੇ ਬੇ ਕਾਬੂ ਨਹੀਂ ਹੋਣ ਦਿਤਾ ਗਿਆ। ਮੁਲ ੨।।)
ਪਾਰਸ-ਇਹ ਪੁਸਤਕ ਬਾਬੂ ਸ਼ਰਤ ਚੰਦ੍ਰ ਚੈਟਰ ਜੀ ਦੀਆਂ ਅੱਤ ਉੱਚੇ ਦਰਜੇ ਦੀਆਂ ਕਹਾਣੀਆਂ ਦੇ ਸੰਗ੍ਰਹਿ ਦਾ ਪੰਜਾਬੀ ਅਨੁਵਾਦ ਹੈ। ਅਨੁਵਾਦ ਕਰਤਾ, ਗਿਆਨੀ ਦੁਸੌਂਧਾ ਸਿੰਘ 'ਮੁਸ਼ਤਾਕ`, ਨੇ ਬੜੀ ਮਿਹਨਤ ਕਰਕੇ ਪੰਜਾਬੀ ਸਾਹਿਤ ਦੇ