ਇਹ ਸਫ਼ਾ ਪ੍ਰਮਾਣਿਤ ਹੈ
(੧੭)
ਤਾਂ ਖਬਰੇ ਮੇਰੇ ਲੜਕੇ ਦਾ ਵੀ ਏਹੋ ਹਾਲ ਹੋਵੇ, ਉਹ ਦਾ ਗਲ ਭਰ ਆਇਆ, ਉਹ ਮਸਾਂ ਮਸਾਂ ਹੀ ਆਪਣੇ ਆਪਨੂੰ ਕਾਬੂ ਕਰਕੇ ਘਰ ਨੂੰ ਆ ਗਈ।
੪.
ਹੇਮਾਂਗਨੀ ਨੂੰ ਠੰਢ ਦੇ ਕਾਰਨ ਵਿਚ ਵਿਚ ਬੁਖਾਰ ਆ ਜਾਂਦਾ ਸੀ ਤੇ ਇਕ ਦੋ ਦਿਨ ਰਹਿਕੇ ਉਹ ਆਪ ਹੀ ਉਤਰ ਜਾਇਆ ਕਰਦਾ ਸੀ, ਕਈਆਂ ਦਿਨਾਂ ਪਿਛੋਂ ਉਸਨੂੰ ਇਸੇ ਤਰਾਂ ਬੁਖਾਰ ਹੋਇਆ ਹੋਇਆ ਸੀ। ਰਾਤ ਦੇ ਵੇਲੇ ਉਹ ਆਪਣੇ ਬਿਸਤਰੇ ਤੇ ਪਈ ਹੋਈ ਸੀ। ਘਰ ਵਿਚ ਕੋਈ ਨਹੀਂ ਸੀ। ਉਹਨੂੰ ਇਸ ਤਰਾਂ ਮਲੂਮ ਹੋਇਆ ਜਿਦਾਂ ਕੋਈ ਬੂਹੇ ਉਹਲੇ ਖਲੋਤਾ ਅੰਦਰ ਨੂੰ ਝਾਕ ਰਿਹਾ ਹੈ। ਉਹਨੇ ਅਵਾਜ਼ ਦਿਤੀ, “ਬਾਹਰ ਕੌਣ ਖਲੋਤਾ ਹੈ?" ਲਲਤ?
ਕਿਸੇ ਅਵਾਜ਼ ਨ ਦਿਤੀ ਜਦ ਫੇਰ ਬੁਲਾਇਆ ਤਾਂ ਅਵਾਜ਼ ਆਈ "ਮੈਂ ਹਾਂ।"
ਕੌਣ, ਮੈਂ ਕੌਣ ? ਆ ਅੰਦਰ ਆ ਜਾ।
ਕਿਸ਼ਨ ਸੰਗਦਾ ਸੰਗਦਾ ਅੰਦਰ ਆਕੇ ਕਮਰੇ ਦੀ ਇਕ ਕੰਧ ਨਾਲ ਲਗ ਕੇ ਖਲੋ ਗਿਆ, ਹੋਮਾਂਗਨੀ ਉਠ ਕੇ ਬਹਿ ਗਈ। ਉਸਨੂੰ ਪਾਸ ਸੱਦ ਕੇ ਪਿਆਰ ਨਾਲ ਕਹਿਣ ਲੱਗੀ, “ਕਿਉਂ ਕਿਸ਼ਨ’’?