ਪੰਨਾ:ਵਿਚਕਾਰਲੀ ਭੈਣ.pdf/18

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੧੮)

ਕਿਸ਼ਨ ਹੋਰ ਅਗੇ ਹੋਇਆ। ਆਪਣੇ ਮੈਲੇ ਜਹੇ ਦੁਪੱਦੇ ਦੇ ਪੱਲਿਉਂ ਦੋ ਅੱਧ ਪੱਕੇ ਅਮਰੂਦ ਖੋਲ੍ਹ ਕੇ ਆਖਣ ਲੱਗਾ, ਇਹ ਬੁਖਾਰ ਵਿਚ ਚੰਗੇ ਹੁੰਦੇ ਹਨ[1]।'

ਹੇਮਾਂਗਨੀ ਨੇ ਬੜੀ ਚਾਹ ਨਾਲ ਅਗਾਂਹ ਹਥ ਕਰਦੀ ਹੋਈ ਨੇ ਕਿਹਾ ਤੈਨੂੰ ਇਹ ਕਿਥੋਂ ਲੱਭੇ? ਮੈਂ ਕੱਲ ਦੀ ਲੋਕਾਂ ਦੀਆਂ ਮਿਨਤਾਂ ਕਰ ਰਹੀ ਹਾਂ, ਪਰ ਕਿਸੇ ਨਹੀਂ ਲਿਆ ਕੇ ਦਿੱਤੇ।

ਇਹ ਆਖਕੇ ਹੇਮਾਂਗਨੀ ਨੇ ਕਿਸ਼ਨ ਦਾ ਅਮਰੂਦਾਂ ਵਾਲਾ ਹੱਥ ਫੜ ਕੇ ਉਸਨੂੰ ਪਾਸ ਬਿਠਾ ਲਿਆ। ਖੁਸ਼ੀ ਨਾਲ ਕਿਸ਼ਨ ਨੇ ਆਪਣਾ ਲਾਲ ਹੋਇਆ ਮੂੂੰਹ ਹੇਠਾਂ ਕਰ ਲਿਆ। ਭਾਵੇਂ ਇਹ ਅਮਰੂਦਾਂ ਦੇ ਦਿਨ ਨਹੀਂ ਸਨ, ਤੇ ਨਾ ਹੀ ਹੇਮਾਂਗਨੀ ਅਮਰੂਦ ਖਾਣ ਲਈ ਤਰਲੇ ਲੈਂਦੀ ਸੀ, ਪਰ ਫੇਰ ਵੀ ਇਨ੍ਹਾਂ ਦੋਂਹ ਅਮਰੂਦਾਂ ਨੂੰ ਲਭਦਿਆਂ ਕਿਸ਼ਨ ਦੀ ਦਿਹਾੜੀ ਗਰਕ ਹੈ ਗਈ ਸੀ। ਹੇਮਾਂਗਨੀ ਨੇ ਪੁਛਿਆ, ਕਿਸ਼ਨ ਤੈਨੂੰ ਕਿਨ ਦੱਸਿਆ ਸੀ ਕਿ ਮੈਨੂੰ ਬੁਖਾਰ ਹੈ?'

ਕਿਸ਼ਨ ਨੇ ਕੋਈ ਜਵਾਬ ਨ ਦਿਤਾ ।

ਹੇਮਾਂਗਨੀ ਨੇ ਫੇਰ ਪੁਛਿਆ, “ਇਹ ਕੌਣ ਆਖਦਾ ਸੀ ਕਿ ਮੈਂ ਅਮਰੂਦ ਖਾਣਾ ਚਾਹੁੰਦੀ ਹਾਂ?'

ਕਿਸ਼ਨ ਨੇ ਇਹਦਾ ਵੀ ਕੋਈ ਜਵਾਬ ਨਾ ਦਿੱਤਾ। ਉਹਨੇ ਜਿਓਂ ਨੀਵੀਂ ਪਾਈ ਉਤਾਹਾਂ ਝਾਕਿਆ ਹੀ ਨਹੀਂ। ਹੇਮਾਂਗਨੀ ਨੇ ਪਹਿਲਾਂ ਹੀ ਜਾਣ ਲਿਆ ਸੀ ਕਿ ਲੜਕਾ


  1. ਬੰਗਾਲੀ ਠੰਡ ਵਿਚ ਤੇ ਬੁਖਾਰ ਵਿਚ ਕੱਚਾ ਅਮਰੂਦ ਖਾਂਦੇ ਹਨ। 'ਉਲਥਾ ਕਾਰ'