ਪੰਨਾ:ਵਿਚਕਾਰਲੀ ਭੈਣ.pdf/20

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੨੦)

ਘਰ ਆਉਂਦਿਆਂ ਸਾਰ ਹੀ ਭੈਣ ਗਲ ਪੈ ਗਈ। ਕਿਉਂ ਵੇ ਕਿਸ਼ਨ ਨੂੰ ਦੁਪਹਿਰੇ ਦੁਕਾਨ ਤੋਂ ਭੱਜ ਕੇ ਕਿਥੇ ਗਿਆ ਸਾਏਂ?'

ਕਿਸ਼ਨ ਚੁਪਚਾਪ ਖਲੋਤਾ ਰਿਹਾ, ਕਾਦੰਬਨੀ ਨੇ ਬੜੇ ਹੀ ਗੁੱਸੇ ਵਿੱਚ ਆਕੇ ਆਖਿਆ ਛੇਤੀ ਦੱਸ? ਪਰ ਫੇਰ ਵੀ ਕਿਸ਼ਨ ਨੇ ਕੋਈ ਜਵਾਬ ਨਾ ਦਿਤਾ। ਕਾਦੰਬਨੀ ਉਹਨਾਂ ਲੋਕਾਂ ਵਿਚੋਂ ਨਹੀਂ ਸੀ ਜਿਨਾਂ ਦਾ ਕ੍ਰੋਧ ਕਿਸੇ ਨੂੰ ਚੁੱਪ ਕੀਤਾ ਵੇਖ ਸ਼ਾਂਤ ਹੋ ਜਾਂਦਾ ਹੈ। ਇਸ ਵਾਸਤੇ ਉਹ ਕਿਸ਼ਨ ਦੇ ਮੂੰਹੋ ਅਖਵਾਉਣ ਦੀ ਹੋਰ ਵੀ ਜਿਦ ਕਰਨ ਲੱਗੀ। ਅੰਤ ਵਿਚ ਉਹਨਾਂ ਪਾਂਚੂ ਗੋਪਾਲ ਨੂੰ ਸੱਦ ਕੇ ਇਸ ਗਰੀਬ ਦੇ ਕੰਨ ਪਟਵਾਏ ਤੇ ਰਾਤ ਨੂੰ ਇਸਦੇ ਵਾਸਤੇ ਚੌਲ ਨਹੀਂ ਰੱਖੇ।

ਸੱਟ ਭਾਵੇਂ ਕਿਡੀ ਵੱਡੀ ਕਿਉਂ ਨਾ ਹੋਵੇ ਜੇ ਅੱਗੇ ਉਸਦੀ ਕਿਸੇ ਨਾਲ ਟੱਕਰ ਨ ਹੋਵੇ ਤਾਂ ਉਹ ਕੁਝ ਨਹੀਂ ਵਿਗਾੜ ਸਕਦੀ। ਪਹਾੜ ਤੋਂ ਡਿੱਗਿਆਂ ਹੀ ਹੱਡ ਪੈਰ ਨਹੀਂ ਟੁੱਟ ਜਾਂਦੇ। ਉਹ ਤਦ ਟੁੱਟਦੇ ਹਨ ਜਦ ਜ਼ਮੀਨ ਨਾਲ ਆਕੇ ਟਕਰਾਈਦਾ ਹੈ! ਇਹੋ ਗਲ ਕਿਸ਼ਨ ਦੀ ਬਾਬਤ ਸੀ। ਜਦੋਂ ਤੋਂ ਮਾਂ ਦੇ ਵਿਛੋੜੇ ਨੇ ਉਸਦੇ ਥਲਿਓਂ ਜ਼ਮੀਨ ਕੱਢ ਲਈ ਸੀ ਤਦੋਂ ਤੋਂ ਹੀ ਉਸ ਨੂੰ ਕੋਈ ਵੀ ਸੱਟ ਮਿਟੀ ਵਿੱਚ ਨਹੀਂ ਸੀ ਮਿਲਾ ਸਕੀ।ਉਹ ਗਰੀਬ ਦਾ ਲੜਕਾ ਸੀ,ਪਰ ਉਹਨੇ ਕਦੇ ਦੁਖ ਨਹੀਂ ਸੀ ਵੇਖਿਆ ਤੇ ਨਾਹੀ ਕਦੇ ਉਸਨੇ ਝਿੜਕ ਝੰਬ ਹੀ ਖਾਧੀ ਸੀ। ਇਥੇ ਆਕੇ ਕਾਦੰਬਨੀ ਦੀਆਂ ਝਿੜਕਾਂ ਨੂੰ ਉਹ ਤਾਂਹੀ ਸਹਾਰਦਾ ਰਿਹਾ ਸੀ ਕਿ ਉਸ ਦੇ ਪੈਰਾਂ ਥੱਲੇ ਕੋਈ ਆਸਰਾ ਨਹੀਂ ਸੀ। ਪਰ ਅੱਜ ਉਹ ਇਹ ਗੱਲ ਨਾ ਸਹਾਰ ਸਕਿਆ। ਅੱਜ ਉਹ