ਪੰਨਾ:ਵਿਚਕਾਰਲੀ ਭੈਣ.pdf/24

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੨੪)

ਤੇ ਲੋਕ ਬਹੁਤ ਸਮਝਦੇ ਹਨ। ਜਿਹੜਾ ਸਾਨੂੰ ਭੈਣ ਭਰਾਵਾਂ ਨੂੰ ਆਪੋ ਵਿਚ ਦੀ ਲੜਾਕੇ ਬਾਹਰ ਖੜਾ ਤਮਾਸ਼ਾ ਵੇਖੇਗਾ ਇਸ ਦਾ ਕਦੇ ਵੀ ਭਲਾ ਨਹੀਂ ਹੋਣਾ, ਮੈਂ ਸਾਫ ਸਾਫ ਆਖ ਦੇਂਦੀ ਹਾਂ।" ਇਹ ਆਖਕੇ ਕਾਦੰਬਨੀ ਰਸੋਈ ਵਿਚ ਚਲੀ ਗਈ।

ਦਿਰਾਣੀ ਜਿਠਾਣੀ ਵਿਚ ਏਹੋ ਜਹੀਆਂ ਝੜਫਾਂ ਕਈ ਵਾਰੀ ਹੋ ਚੁਕੀਆਂ ਹਨ, ਪਰ ਅੱਜ ਕੁਝ ਤੇਜੀ ਜਿਆਦਾ ਸੀ। ਕਈ ਵੇਰ ਹੇਮਾਂਗਨੀ ਇਸ ਦੀਆਂ ਗੱਲਾਂ ਸੁਣ ਕੇ ਵੀ ਅਨਸੁਣੀਆਂ ਕਰ ਛਡਦੀ ਸੀ, ਸਮਝ ਕੇ ਵੀ ਆਪਣੇ ਉਤੇ ਨਹੀਂ ਸੀ ਲੈਂਦੀ, ਪਰ ਅੱਜ ਉਸ ਦਾ ਸਰੀਰ ਠੀਕ ਨਹੀਂ ਸੀ। ਇਸ ਕਰਕੇ ਉਹ ਵੀ ਉਠ ਆਈ ਤੇ ਖਿੜਕੀ ਦੇ ਪਾਸ ਆ ਕੇ ਕਹਿਣ ਲੱਗੀ, "ਬੀਬੀ ਇਹੋ ਆਖ ਕੇ ਕਿਉਂ ਚੁਪ ਹੋ ਗਈ? ਸ਼ਾਇਦ ਭਗਵਾਨ ਨੇ ਹੁਣ ਤੱਕ ਤੇਰੀ ਸੁਣੀ ਨਾ ਹੋਵੇ। ਜਰਾ ਹੋਰ ਥੋੜਾ ਚਿਰ ਸਾਡੇ ਬਾਰੇ ਵਿਚ ਰੱਬ ਨੂੰ ਕੁਝ ਕਹਿ ਸੁਣ ਲੈ। ਜੀਤ ਜੀ ਆਉਣ, ਉਹ ਵੀ ਸੁਣ ਲੈਣ । ਜੇ ਹੁਣੇ ਹੀ ਥੱਕ ਗਈਓ ਤਾਂ ਫੇਰ ਕੀ ਬਣੇਗਾ?"

ਕਾਦੰਬਨੀ ਵੀ ਭੱਜੀ ਭੱਜੀ ਵਿਹੜੇ ਵਿਚ ਆ ਗਈ। ਸਿਰ ਉਠਾ ਕੇ ਕਹਿਣ ਲੱਗੀ, 'ਮੈਂ ਕਿਸੇ ਔਂਤਰੇ ਨਿਖੱਤੇ ਦਾ ਨਾ ਲਿਆ ਏ?'

ਹੇਮਾਂਗਨੀ ਨੇ ਉੱਦਾਂ ਹੀ ਸਹਿ ਸੁਭਾ ਆਖਿਆ, “ਭਲਾ ਤੈਨੂੰ ਨਾ ਲੈਣ ਦੀ ਕੀ ਲੋੜ ਹੈ । ਕੀ ਲੋਕੀ ਸਮਝ ਨਹੀਂ ਸਕਦੇ? ਤੂੰ ਹੀ ਸਭ ਨਾਲੋਂ ਸਿਆਣੀ ਏਂ। ਇਹ ਕੀਹਦੇ ਸਿਰ ਵਿਚ ਭਿਉਂ ਭਿਉਂ ਕੇ ਮਾਰ ਰਹੀਏਂ ਕੀ ਇਹਨੂੰ ਕੋਈ