(੩੩)
ਹਨ। ਇਹ ਅਸਚਰਚ ਦੀ ਗੱਲ ਸੁਣਕੇ ਉਸਤੇ ਝੱਟਪੱਟ ਯਕੀਨ ਕਰਨ ਨੂੰ ਤਾਂ ਜੀ ਨਹੀਂ ਕਰਦਾ ਹੁਣ ਦੱਸੋ ਕੀ ਕਰਨ ਨਾਲ ਉਹਨਾਂ ਦਾ ਗੁਸਾ ਹਟ ਜਾਏਗਾ?
ਵਿਪਿਨ ਮਨ ਹੀ ਮਨ ਵਿਚ ਬੜਾ ਗੁਸੇ ਹੋਇਆ ਪਰ ਆਪਣੀ ਨਾਰਾਜ਼ਗੀ ਨੂੰ ਬਾਹਰ ਪ੍ਰਗਟ ਕਰਨ ਦਾ ਉਹਦਾ ਸੁਭਾ ਨਹੀਂ ਸੀ। ਉਹਨੇ ਆਪਣੇ ਭਾਵਾਂ ਨੂੰ ਅੰਦਰ ਅੰਦਰ ਹੀ ਰੋਕਕੇ ਆਖਿਆ ਕੁਝ ਵੀ ਹੋਵੇ ਵਡਿਆਂ ਦੇ ਸਬੰਧ ਵਿਚ...
ਗਲ ਪੂਰੀ ਹੋਣ ਤੋਂ ਪਹਿਲਾਂ ਹੀ ਹੇਮਾਂਗਨੀ ਨੇ ਆਖਿਆ, 'ਸਭ ਜਾਣਦੀ ਹਾਂ ਵੱਡਿਆਂ ਦੀ ਅਜ ਮਰਜਾਦਾ ਦਾ ਵੀ ਮੈਨੂੰ ਪਤਾ ਹੈ। ਪਰ ਮੈਂ ਉਸ ਮੁੰਡੇ ਨੂੰ ਚਾਹੁੰਦੀ ਹਾਂ ਇਸ ਕਰਕੇ ਮੈਨੂੰ ਵਿਖਾ ਵਿਖਾ ਕੇ ਉਹ ਉਸ ਗਰੀਬ ਨੂੰ ਤੰਗ ਕਰਦੈ ਹਨ।'
ਉਹਦੀ ਅਵਾਜ਼ ਕੁਝ ਨਰਮ ਹੋਗਈ। ਕਿਉਂਕਿ ਆਪਣੇ ਜੋਠ ਦੇ ਸਬੰਧ ਵਿਚ ਉਹ ਮਿਹਣਾ ਮਾਰਕੇ ਕੁਝ ਕੱਚੀ ਜਹੀ ਹੋ ਗਈ। ਪਰ ਉਸਦਾ ਸਰੀਰ ਵੀ ਬਹੁਤ ਥੱਕ ਗਿਆ ਸੀ, ਇਸ ਕਰਕੇ ਉਹ ਗੁਸੇ ਨੂੰ ਸੰਭਾਲ ਨਾ ਸਕੀ। ਵਿਪਿਨ ਅੰਦਰ ਹੀ ਅੰਦਰ ਉਹਨਾਂ ਦੇ ਪੱਖੀ ਸਨ। ਸਬਬ ਇਹ ਕਿ ਇਕ ਪਰਾਏ ਮੁੰਡੇ ਦੇ ਥਾਂ ਉਹ ਆਪਣੇ ਭਰਾ ਨਾਲ ਝਗੜਾ ਕਰਕੇ ਖੁਸ਼ ਨਹੀਂ ਸਨ। ਪਰ ਘਰ ਵਾਲੀ ਦੀ ਇਸ ਸ਼ਰਮ ਤੇ ਹੋਰ ਮੌਕਾ ਵੇਖਕੇ ਉਹਨਾਂ ਆਖਿਆ, “ਤੰਗ ਤੁੰਗ ਉਹ ਕੋਈ ਨਹੀਂ ਕਰਦੇ, ਆਪਣੇ ਮੁੰਡੇ ਨੂੰ ਕਾਬੂ ਵਿਚ ਰਖਦੇ ਹਨ। ਕੰਮ ਧੰਦਾ ਸਿਖਲਾਉਂਦੇ ਹਨ, ਇਹਦੇ ਨਾਲ ਜੇ ਤੈਨੂੰ ਦੁਖ ਹੋਵੇ ਤਾਂ ਕੰਮ ਕਿੱਦਾਂ ਚਲੇ? ਇਸਤੇ ਬਿਨਾਂ ਉਹ ਲੋਕ