ਸਮੱਗਰੀ 'ਤੇ ਜਾਓ

ਪੰਨਾ:ਵਿਚਕਾਰਲੀ ਭੈਣ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੪)

ਅਮੀਰ ਹਨ ਜਿੱਦਾਂ ਮਰਜ਼ੀ ਹੋਵੇ ਕਰਨ।

ਹੇਮਾਂਗਨੀ ਆਪਣੇ ਸੁਆਮੀ ਦੇ ਮੂੰਹ ਵੱਲ ਵੇਖਕੇ ਪਹਿਲਾਂ ਹੈਰਾਨ ਹੋਈ। ਸਬੱਬ ਇਹ ਕਿ ਉਹ ਇਸ ਘਰ ਨੂੰ ਪੰਦਰਾਂ ਸੋਲਾਂ ਸਾਲ ਤੋਂ ਚਲਾ ਰਹੀ ਹੈ। ਇਸ ਤੋਂ ਪਹਿਲ ਉਸਨੇ ਆਪਣੇ ਪਤੀ ਦਾ ਭਰਾ ਨਾਲ ਐਡਾ ਪਿਆਰ ਕਦੇ ਨਹੀਂ ਵੇਖਿਆ ਸੀ। ਪਰ ਇਕ ਵੇਰਾਂ ਹੀ ਉਹਦੇ ਸਾਰੇ ਸਰੀਰ ਨੂੰ ਅੱਗ ਜਹੀ ਲੱਗ ਗਈ। ਉਸਨੇ ਆਖਿਆ, ਜੇ ਉਹ ਵੱਡੇ ਗੁਰੂ ਜਨ ਹਨ ਤਾਂ ਮੈਂ ਵੀ ਤਾਂ ਮਾਂ ਹਾਂ। ਜੇ ਵੱਡੇ ਆਪਣੇ ਮਾਣ ਨੂੰ ਆਪ ਹੀ ਨਾ ਕਾਇਮ ਰੱਖਣ ਤਾਂ ਮੈਂ ਕਿਓ ਇਸਦਾ ਖਿਆਲ ਕਰਾਂ?

ਵਿਪਿਨ ਸ਼ਾਇਦ ਇਹਦਾ ਕੋਈ ਜੁਵਾਬ ਦੇਣਾ ਚਾਹੁੰਦੇ ਸਨ ਪਰ ਰੁਕ ਗਏ। ਬਾਹਰ ਦੇ ਦਰਵਾਜੇ ਵਿਚ ਇਕ ਦਰਦ ਭਰੀ ਅਵਾਜ਼ ਆਈ, “ਮੰਜ਼ਲੀ ਭੈਣ!"

ਸਵਾਮੀ ਤੇ ਪਤਨੀ ਦੀਆਂ ਅੱਖਾਂ ਮਿਲੀਆਂ! ਵਿਪਨ ਕੁਝ ਹੱਸੇ, ਪਰ ਇਹ ਹਾਸਾ ਪਿਆਰਦਾ ਨਹੀਂ ਸੀ। ਘਰਵਾਲੀ ਦੰਦਾਂ ਥੱਲੇ ਜਬਾਨ ਲੈਕੇ ਦਰਵਾਜੇ ਕੋਲ ਜਾ ਪੁਜੀ ਤੇ ਚੁਪਚਾਪ ਕਿਸ਼ਨ ਦੇ ਮੂੰਹ ਵੱਲ ਵੇਖਣ ਲੱਗ ਪਈ। ਉਹਨੂੰ ਵੇਖਦਿਆਂ ਹੀ ਕਿਸ਼ਨ ਖੁਸ਼ੀ ਨਾਲ ਮਸਤ ਹੋਗਿਆ ਉਹਦੇ ਮੂੰਹੋਂਂ ਸਭ ਤੋਂ ਪਹਿਲਾਂ ਇਹੋ ਨਿਕਲਿਆ, 'ਭੈਣ ਕੀ ਹਾਲ ਹੈ?'

ਹੇਮਾਂਗਨੀ ਪਲ ਕੁ ਤਾਂ ਚੁੱਪ ਕਰ ਗਈ। ਜਿਸ ਗਲ ਤੋਂ ਪਤੀ ਤੇ ਘਰ ਵਾਲੀ ਵਿੱਚ ਐਨਾ ਝਗੜਾ ਹੋ ਰਿਹਾ ਸੀ ਉਹ ਅਚਨਚੇਤ ਹੀ ਆ ਪਰਗਟ ਹੋਇਆ। ਹੇਮਾਂਗਨੀ ਨੇ ਹੌਲੀ ਜਹੀ ਪਰ ਜ਼ਰਾ ਕਰੜਾਈ ਨਾਲ ਆਖਿਆ, ਇਹ ਕੀ