(੩੬)
ਚਾਰ ਪੰਜ ਦਿਨ ਲੰਘ ਗਏ, ਪਰ ਹੇਮਾਂਗਨੀ ਦਾ ਬੁਖਾਰ ਨ ਲੱਥਾ, ਕਲ ਡਾਕਟਰ ਆਖ ਗਿਆ ਸੀ ਕਿ ਛਾਤੀ ਵਿਚ ਠੰਢ ਬਹਿ ਗਈ ਹੈ,ਅਜੇ ਤਰਕਾਲਾਂ ਦੇ ਦੀਵੇ ਜਗੇ ਸਨ ਕਿ ‘ਲਲਤ' ਚੰਗੇ ਕਪੜੇ ਪਾਕੇ ਅੰਦਰ ਆਇਆ ਤੇ ਆਖਣ ਲੱਗਾ, 'ਮਾਂ ਅੱਜ ਦੱਤ ਬਾਬੂ ਦੇ ਘਰ ਪੁਤਲੀਆਂ ਦਾ ਤਮਾਸ਼ਾ ਹੋਵੇਗਾ ਮੈਂ ਵੇਖ ਆਵਾਂ?'
ਮਾਂ ਨੇ ਕੁਝ ਹੱਸ ਕੇ ਆਖਿਆ, ਕਿਉਂ ਵੇ ਲਲਤ! ਅੱਜ ਪੰਜਾਂ ਛੇਆਂ ਦਿਨਾਂ ਤੋਂ ਤੇਰੀ ਮਾਂ ਬੀਮਾਰ ਪਈ ਹੋਈ ਹੈ। ਤੇ ਕਦੇ ਇਕ ਵਾਰੀ ਕੋਲ ਆਕੇ ਵੀ ਨਹੀਂ ਬੈਠਾ।
ਲਲਤ ਸ਼ਰਮਿੰਦਾ ਜਿਹਾ ਹੋਕੇ ਸਿਰਹਾਣੇ ਆ ਬੈਠਾ। ਮਾਂ ਨੇ ਪਿਆਰ ਨਾਲ ਬੱਚੇ ਦੀ ਪਿੱਠ ਤੇ ਹੱਥ ਫੇਰ ਕੇ ਆਖਿਆ, ਜੇ ਮੈਂ ਰਾਜੀ ਨ ਹੋਵਾਂ ਤੇ ਮਰ ਜਾਵਾਂ ਤਾਂ ਤੂੰ ਕੀ ਕਰੇਗਾ? ਖੁਬ ਰੋਵੇਂਗਾ?
'ਛੱਡੋ ਮਾਂ ਜੀ ਇਹੋ ਜਹੀਆਂ ਗਲਾਂ ਨਾ ਕਰੋ, ਤੁਸੀਂ ਰਾਜੀ ਹੋ ਜਾਉਗੀਆਂ।' ਇਹ ਆਖ ਕੇ ਲਲਤ ਨੇ ਆਪਣੀ ਮਾਂ ਦੇ ਕਲੇਜੇ ਤੇ ਇਕ ਹੱਥ ਰੱਖ ਦਿੱਤਾ, ਮਾਂ ਬੱਚੇ ਦਾ ਹੱਥ ਆਪਣੇ ਹੱਥ ਵਿਚ ਫੜ ਕੇ ਚੁੱਪ ਹੋ ਰਹੀ। ਤਾਪ ਦੇ ਅੰਦਰ ਇਸ ਬੱਚੇ ਦੇ ਇਸ ਹੱਬ ਦੀ ਛੋਹ ਉਸ ਦੇ ਦਿਲ ਨੂੰ ਠੰਢ ਪਾ ਰਹੀ ਸੀ, ਉਹਦੀ ਇੱਛਾ ਹੋਈ ਕਿ ਸਮਾਂ ਏਦਾਂ ਹੀ ਬੀਤ ਜਾਏ। ਪਰ ਥੋੜੇ ਚਿਰ ਪਿਛੋਂ ਹੀ ‘ਲਲਤ’ ਜਾਣ ਵਾਸਤੇ ਤੜਫਣ ਲਗ ਪਿਆ, ਸ਼ਾਇਦ ਪੁਤਲੀਆਂ ਦਾ ਤਮਾਸ਼ਾ ਸ਼ਰੁ ਨ ਹੋ ਗਿਆ ਹੋਵੇ, ਇਸ ਖਿਆਲ ਨਾਲ ਓਹਦਾ ਮਨ ਡੋਲ ਰਿਹਾ ਸੀ। ਲੜਕੇ ਦੇ ਦਿਲ ਦੀ ਗੱਲ ਜਾਣਦੀ ਹੋਈ,