ਪੰਨਾ:ਵਿਚਕਾਰਲੀ ਭੈਣ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੮)

ਇਕ ਮਿੰਟ ਪਿਛੋਂ ਕਿਸ਼ਨ ਅੰਦਰ ਆਇਆ ਤੇ ਜ਼ਮੀਨ ਵਲ ਵੇਖਦਾ ਹੋਇਆ ਕੰਧ ਨਾਲ ਲੱਗ ਕੇ ਖਲੋ ਗਿਆ।

ਹੇਮਾਂਗਨੀ ਨੇ ਆਖਿਆ "ਆ ਭਰਾਵਾ?"

ਕਿਸ਼ਨ ਉਸੇ ਤਰ੍ਹਾਂ ਚੁਪ ਚਾਪ ਖਲੋਤਾ ਰਿਹਾ ਹੇਮਾਂਗਨੀ ਨੇ ਆਪ ਹੀ ਉਠਕੇ ਉਹਨੂੰ ਬਾਹੋਂ ਫੜਿਆ ਤੇ ਵਿਛਾਉਣੇ ਤੇ ਲਿਆ ਬਠਾਇਆ। ਉਹਦੀ ਪਿੱਠ ਤੇ ਹੀ ਹਥ ਫੇਰਦੀ ਹੋਈ ਨੇ ਆਖਿਆ, “ਕਿਉ ਵੇ ਕਿਸ਼ਨਾ ਉਸ ਦਿਨ ਕੁਝ ਮੈਂ ਸਖਤ ਕੂਈ ਸਾਂ ਇਸੇ ਕਰਕੇ ਤੂੰ ਆਪਣੀ ਭੈਣ ਨੂੰ ਭੁੱਲ ਗਿਆ?"

ਇਕ ਵਾਰੀ ਹੀ ਕਿਸ਼ਨ ਫੁੱਟ ਫੁੱਟ ਕੇ ਰੋਣ ਲੱਗ਼ ਪਿਆ। ਹੇਮਾਂਗਨੀ ਕੁਝ ਹੈਰਾਨ ਹੋਈ। ਕਿਉਂਕਿ ਅੱਜ ਤਕ ਕਿਸੇ ਨੇ ਕਿਸ਼ਨ ਨੂੰ ਰੋਂਦਿਆਂ ਨਹੀਂ ਵੇਖਿਆ ਸੀ। ਐਨੀਆਂ ਔਖਿਆਈਆਂ ਮਿਲਣ ਤੇ ਵੀ ਉਹ ਕਦੇ ਨਹੀਂ ਰੋਇਆ ਸੀ। ਬੱਸ ਨੀਵੀਂ ਹੀਂ ਪਾਈ ਰਖਦਾ ਸੀ। ਇਹਦੇ ਸੁਭਾ ਨੂੰ ਜਾਣਦੀ ਹੋਈ ਹੇਮਾਂਗਨੀ ਅਸਚਰਜ ਨਾਲ ਬੋਲੀ ਵਾਹ ਰੋਣਾ ਕਿਸ ਗੱਲ ਦਾ? ਕਿਤੇ ਬੀਬੇ ਬੱਚੇ ਵੀ ਰੋਂਦੇ ਹਨ?

ਇਹਦੇ ਜਵਾਬ ਵਿਚ ਕਿਸ਼ਨ ਨੇ ਧੋਤੀ ਦੇ ਪੱਲੇ ਨੂੰ ਮੂੰਹ ਵਿਚ ਤੁੰਨ ਕੇ ਰੋਣ ਨੂੰ ਰੋਕਦੇ ਹੋਏ ਨੇ ਕਿਹਾ, "ਡਾਕਟਰ ਨੇ ਆਖਿਆ ਹੈ ਕਿ ਕਲੇਜੇ ਵਿਚ ਸਰਦੀ ਬੈਠ ਗਈ ਹੈ।"

ਹੇਮਾਂਗਨੀ ਨੇ ਹਸਦਿਆਂ ਹੋਇਆਂ ਆਖਿਆ, ਵਾਹ ਵਾਹ! ਤੇ ਚੰਗਾ ਮੁੰਡਾ ਏਂਂ ਇਸੇ ਕਰਕੇ ਰੋ ਰਿਹਾ ਏਂਂ?

ਇਹ ਆਖਦਿਆਂ ਹੀ ਹੇਮਾਂਗਨੀ ਦੀਆਂ ਅੱਖਾਂ ਵਿੱਚੋਂ