ਪੰਨਾ:ਵਿਚਕਾਰਲੀ ਭੈਣ.pdf/40

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੪੦)

ਹੇਮਾਂਗਨੀ ਨੇ ਆਖਿਆ, ਤੇਰੀਆਂ ਝਿੜਕਾਂ ਤਾਂ ਰਾਤ ਦਿਨੇ ਹੀ ਚਲਦੀਆਂ ਰਹਿੰਦੀਆਂ ਨੇ। ਇਹਦੇ ਨਾਲ ਘਰ ਜਾਕੇ ਜਿੱਦਾਂ ਮਰਜੀ ਹੋਵ ਕਰ ਲੈਣਾ। ਇਥੇ ਮੇਰੇ ਸਾਹਮਣੇ ਇਹਨੂੰ ਕੁਝ ਆਖਣ ਦੀ ਲੋੜ ਨਹੀਂ ਤੇ ਨਾ ਹੀ ਮੈਂ ਕੁਝ ਆਖਣ ਹੀ ਦੇਣਾ ਹੈ।

'ਕਿਉਂ ਕੀਕੂੰ ਘਰੋਂ ਕਢ ਦੇਵੇਂਗੀ?'

ਹੇਮਾਂਗਨੀ ਨੇ ਹਥ ਜੋੜ ਕੇ ਆਖਿਆ, ਭੈਣ ਮੇਰੀ ਤਬੀਅਤ ਬਹੁਤ ਹੀ ਖਰਾਬ ਹੈ। ਮੈਂ ਤੇਰੇ ਪੈਰੀਂ ਪੈਨੀ ਹਾਂ ਜਾਂ ਤਾਂ ਚੁਪ ਰਹੋ ਤੇ ਜਾਂ ਚਲੀ ਜਾਹ।

ਕਾਦੰਬਨੀ ਨੇ ਆਖਿਆ, “ਆਪਣੇ ਭਰਾ ਨੂੰ ਵੀ ਨਹੀਂ ਤਾੜ ਸਕਦੀ?"

ਹੇਮਾਂਗਨੀ ਨੇ ਜਵਾਬ ਦਿੱਤਾ, 'ਆਪਣੇ ਘਰ ਜਾਕੇ।'

ਹਾਂ ਘਰ ਜਾ ਕੇ ਤਾਂ ਇਹਦੀ ਚੰਗੀ ਤਰ੍ਹਾਂ ਹੀ ਖਬਰ ਲਵਾਂਗੀ, ਮੇਰੇ ਨਾ ਦੀਆਂ ਚੁਗਲੀਆਂ ਜੋ ਕੀਤੀਆਂ ਗਈਆਂ ਹਨ ਸਭ ਇਸ ਦੇ ਢਿੱਡ ਵਿਚੋਂ ਕਢਾਂਗੀ। ਝੂਠਿਆਂਦਾ ਨਾਨਾ। ਮੈਂ ਆਖਿਆ ਜ਼ਰਾ ਬਾਹਰੋਂ ਘਾਹ ਖੋਤ ਲਿਆ ਤਾਂ ਆਖਣ ਲੱਗਾ, “ਭੈਣ ਹੱਥ ਜੁੜਾ ਲਾ ਅੱਜ ਪੁਤਲੀਆਂ ਦਾ ਤਮਾਸ਼ਾ ਵੇਖ ਲੈਣ ਦਿਹ।’’ ਕਿਉਂ ਵੇ ਤੇਰਾ ਪੁਤਲੀਆਂ ਦਾ ਤਮਾਸ਼ਾ ਇੱਥੇ ਹੋ ਰਿਹਾ ਏ ? ਇਹ ਆਖ ਕੇ ਕਾਦੰਬਨੀ ਦਬਾ ਦਬ ਚਲੀ ਗਈ।

ਹੇਮਾਂਗਨੀ ਕੁਝ ਚਿਰ ਬੁਤ ਵਾਂਗੂੰ ਬੈਠੀ ਰਹੀ, ਫੇਰ ਲੰਮੀ ਪੈਕੇ ਬੋਲੀ, ਕਿਸ਼ਨ ਤੂੰ ਪੁਤਲੀਆਂ ਦਾ ਤਮਾਸ਼ਾ ਵੇਖਣ ਕਿਉਂ ਨਹੀਂ ਗਿਆ? ਜੇ ਚਲਿਆ ਜਾਂਦੋਂ ਤਾਂ ਇਹ ਗੱਲਾਂ