(੪੩)
ਨ ਆਉਣਾ।"
"ਕਿਉਂ ਭੈਣ?"
ਹੇਮਾਂਗਨੀ ਨੇ ਪੱਕੇ ਇਰਾਦੇ ਨਾਲ ਸਿਰ ਹਿਲਾਕੇ ਆਖਿਆ, "ਨਹੀਂ ਹੁਣ ਮੈਂ ਤੈਨੂੰ ਇੱਥੇ ਨਹੀਂ ਆਉਣ ਦਿਆਂਗੀ। ਜੇ ਤੂੰ ਬਿਨਾਂ ਮੇਰੇ ਸੱਦੇ ਦੇ ਆਵੇਂਗਾ ਤਾਂ ਮੈਂ ਸਖਤ ਨਾਰਾਜ਼ ਹੋਵਾਂਗੀ।’’
ਕਿਸ਼ਨ ਨੇ ਆਖਿਆ, ਚੰਗਾ ਕਲ ਸਵੇਰੇ ਕਿਸ ਵੇਲੇ ਸੱਦੇਂਗੀ?"
ਕੀ ਕੱਲ ਫੇਰ ਤੂੰ ਆਵੇਂਗਾ?
ਕਿਸ਼ਨ ਕੁਝ ਭੁਖਿਆ ਜਿਹਾ ਵਾਗੂੰ ਕਹਿਣ ਲੱਗਾ, "ਸਵੇਰੇ ਨਾ ਸਹੀ ਦੁਪਹਿਰ ਨੂੰ ਹੀ ਆ ਜਾਵਾਂਗਾ। ਇਸ ਵੇਲੇ ਇਹਦੇ ਚਿਹਰੇ ਤੇ ਐਹੋ ਜਹੇ ਬੇਚੈਨੀ ਤੇ ਭਾਵ ਆ ਗਏ ਕਿ ਜਿਨ੍ਹਾਂ ਨੂੰ ਵੇਖ ਕੇ ਖੁਦ ਹੇਮਾਂਗਨੀ ਨੂੰ ਬਹੁਤ ਤਰਸ ਆਇਆ। ਪਰ ਬਿਨਾਂ ਸਖਤ ਹੋਇਆਂ ਕੰਮ ਨਹੀਂ ਸੀ ਚਲ ਸਕਦਾ ਸਾਰਿਆਂ ਜਣਿਆਂ ਮਿਲਕੇ ਜੋ ਇਸ ਅਨਾਥ ਬਾਲਕ ਨੂੰ ਸਤਾਉਣਾ ਸ਼ੁਰੂ ਕੀਤਾ ਹੋਇਆ ਸੀ ਏਦਾਂ ਕੀਤੇ ਤੋਂ ਬਿਨਾਂ ਉਸ ਵਿਚ ਕੁਝ ਫਰਕ ਨਹੀਂ ਸੀ ਪੈ ਸਕਦਾ। ਉਹ ਤਾਂ ਭੈਣ ਨੂੰ ਵੇਖਣ ਲਈ ਹਰ ਦੰਡ ਨੂੰ ਸਿਰ ਤੇ ਸਹਾਰਕੇ ਵੀ ਆ ਸਕਦਾ ਸੀ, ਪਰ ਭੈਣ ਪਾਸੋਂ ਇਹ ਨਹੀਂ ਸੀ ਸਹਾਰਿਆ ਜਾਂਦਾ।
ਹੇਮਾਂਗਨੀ ਫੇਰ ਅਖਾਂ ਭਰ ਲਿਆਈ, ਉਹਨੇ ਮੂੰਹ ਦੂਜੇ ਪਾਸੇ ਕਰਕੇ ਕਿਹਾ, “ਮੈਨੂੰ ਤੰਗ ਨ ਕਰ ਕਿਸ਼ਨ ਏਥੋਂ ਚਲਿਆ ਜਾਹ। ਜਦੋਂ ਸੱਦਾਂ ਓਦੋਂ ਆਇਆ ਕਰ। ਜਦੋਂ