ਪੰਨਾ:ਵਿਚਕਾਰਲੀ ਭੈਣ.pdf/44

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੪੪)

ਤੇਰਾ ਜੀ ਚਾਹੇ ਓਦੋਂ ਹੀ ਆਕੇ ਮੈਨੂੰ ਤੰਗ ਨ ਕਰਿਆ ਕਰ।

'ਨਹੀਂ ਮੈਂ ਤੰਗ ਤਾਂ ਨਹੀਂ ਕਰਦਾ"।

ਇਹ ਆਖਕੇ ਆਪਣਾ ਸਹਿਮਿਆ ਮੂੰਹ ਲੈਕੇ ਉਹ ਵਾਪਸ ਚਲਿਆ ਗਿਆ।

ਹੁਣ ਹੇਮਾਂਗਨੀ ਦੀਆਂ ਅਖੀਆਂ ਵਿਚੋਂ ਸੋਮੇ ਵਾਂਗੂੰ ਅਥਰੂ ਵਗਣ ਲਗ ਪਏ ਓਹਨੂੰ ਸਾਫ ਦਿਸ ਪਿਆ ਕਿ ਇਹ ਵਿਚਾਰਾ ਆਪਣੀ ਮਾਂ ਗੁਆਕੇ ਮੈਨੂੰ ਹੀ ਆਪਣੀ ਮਾਂ ਸਮਝ ਰਿਹਾ ਹੈ। ਮੇਰੇ ਹੀ ਪਲੇ ਨੂੰ ਆਪਣੇ ਸਿਰ ਤੇ ਲੈਣ ਲਈ,ਕੰਗਾਲਾਂ ਵਾਂਗੂ ਪਤਾ ਨਹੀਂ ਕੀ ਕੀ ਕਰਦਾ ਫਿਰਦਾ ਹੈ।

ਹੇਮਾਂਗਨੀ ਨੇ ਅੱਖਾਂ ਪੂੰਝ ਕੇ ਆਖਿਆ ਕਿਸ਼ਨ ਤੂੰ ਤਾਂ ਸਿਰਫ ਉਦਾਸ ਜਿਹਾ ਮੂੰਹ ਬਣਾਕੇ ਹੀ ਚਲਿਆ ਗਿਆ ਏਂਂ। ਤੇਰੀ ਭੈਣ ਤਾਂ ਐਨੀ ਅਭਾਗੀ ਹੈ ਕਿ ਤੈਨੂੰ ਪਿਆਰ ਕਰਦਿਆਂ ਹੋਇਆਂ ਵੀ ਖਿੱਚ ਕੇ ਗਲ ਨਾਲ ਨਹੀਂ ਲਾ ਸਕਦੀ, ਇਹਦੇ ਨਾਲੋਂ ਵਧ ਕੇ ਤਰਸ ਯੋਗ ਹਾਲਤ ਕਿਸਦੀ ਹੈ।

ਉਮਾਂ ਨੇ ਆਖਿਆ, ਮਾਂ ਕਲ ਕਿਸ਼ਨ ਮਾਮਾ ਤਮਾਸ਼ੇ ਜਾਣ ਦੀ ਥਾਂ ਤੇਰੇ ਕੋਲ ਆ ਬੈਠਾ ਸੀ ਏਸ ਕਰਕੇ ਤਾਏ ਨੇ ਉਸ ਨੂੰ ਐਨਾਂ ਮਾਰਿਆ ਕਿ ਉਸਦੀਆਂ ਨਾਸਾਂ ਵਿਚੋਂ ਲਹੂ ਨਿਕਲ ਆਇਆ ਹੈ।

ਹੇਮਾਂਗਨੀ ਨੇ ਆਖਿਆ, 'ਚੰਗਾ ਜੋ ਹੋਗਿਆ ਸੋ ਠੀਕ ਹੈ ਤੂੰ ਇਥੋਂ ਭਜ ਜਾਹ।'

ਅਚਾਨਕ ਝਿੜਕ ਖਾਕੇ ਉਮਾਂ ਤ੍ਰਬਕ ਪਈ। ਉਹ ਹੋਰ ਕੁਝ ਨਾ ਆਖਕੇ ਚੁੱਪ ਚਾਪ ਜਾ ਰਹੀ ਸੀ ਕਿ ਮਾਂ ਨੇ ਫੇਰ ਬੁਲਾ ਲਿਆ। ਨੀ ਸੁਣ ਨੀਂ ਨਕੋਂ ਬਹੁਤਾ ਲਹੂ ਗਿਆ ਸੀ