(੪੭)
ਹੇਮਾਂਗਨੀ ਰੋ ਪਈ। ਥੋੜੇ ਚਿਰ ਪਿੱਛੋਂ ਉਸ ਅੱਥਰੂ ਪੂੰਝਦੀ ਹੋਈ ਨੇ ਕਿਹਾ, ਜੇ ਤੁਸੀਂ ਚਾਹੋ ਤਾਂ ਜਿਠਾਣੀ ਪਾਸੋਂ ਲੈ ਸਕਦੇ ਹੋ। ਮੈਂ ਤੁਹਾਡੀ ਪੈਰੀ ਪੈਨੀ ਹਾਂ ਕਿ ਜਰੂਰ ਲਿਆ ਦਿਉ।"
ਵਿਪਿਨ ਨੇ ਆਖਿਆ, ਮੰਨ ਲਓ ਕਿ ਏਦਾਂ ਹੋ ਵੀ ਗਿਆ। ਪਰ ਫੇਰ ਅਸੀਂ ਕਿਹੜੇ ਅਮੀਰ ਹਾਂ ਜੋ ਉਹਨੂੰ ਖਆ ਸਕਾਂਗੇ?
ਹੇਮਾਂਗਨੀ ਨੇ ਆਖਿਆ, ਅੱਗੇ ਤੁਸੀਂ ਮੇਰੀ ਮਾਮੂਲੀ ਗਲ ਵੀ ਮੰਨ ਲੈਂਦੇ ਸਾਉ, ਪਰ ਹੁਣ ਮੈਥੋਂ ਕੀ ਅਪ੍ਰਾਧ ਹੋ ਗਿਆ ਹੈ। ਮੈਂ ਸੱਚ ਆਖਦੀ ਹਾਂ ਕਿ ਮੇਰੇ ਪ੍ਰਾਣ ਨਿਕਲਣ ਵਾਲੇ ਹਨ, ਦਿਲ ਸੜ ਰਿਹਾ ਹੈ। ਪਰ ਫੇਰ ਵੀ ਤੁਸੀਂ ਮੇਰੀ ਇਹ ਗੱਲ ਨਹੀਂ ਮੰਨਣਾ ਚਾਹੁੰਦੇ। ਉਹ ਤਾਂ ਵਿਚਾਰਾ ਭੈੜੀ ਕਿਸਮਤ ਵਾਲਾ ਤੁਹਾਡੇ ਵੱਸ ਪੈ ਹੀ ਗਿਆ। ਤੁਸੀਂ ਹੁਣ ਉਹਨੂੰ ਮਾਰਕੇ ਹੀ ਬੱਸ ਕਰਨਾ ਹੈ? ਮੈਂ ਉਹ ਨੂੰ ਆਪਣੇ ਕੋਲ ਜ਼ਰੂਰ ਸੱਦ ਲੈਣਾ ਹੈ, ਵੇਖਾਂਗੀ ਕਿ ਲੋਕੀਂਂ ਕੀ ਆਖਦੇ ਹਨ।
ਵਿਪਨ ਨੇ ਆਖਿਆ, “ਮੈਥੋਂ ਉਸਨੂੰ ਰੋਟੀ ਕਪੜਾ ਨਹੀਂ ਦਿੱਤਾ ਜਾਣਾ।"
ਹੇਮਾਂਗਨੀ ਨੇ ਆਖਿਆ, ਮੈਂ ਦਿਆਂਗੀ ਰੋਟੀ ਕਪੜਾ। ਕੀ ਮੇਰਾ ਘਰ ਨਹੀਂ? ਮੈਂ ਆਪਣੇ ਬੱਚੇ ਨੂੰ ਸਭ ਕੁਝ ਦੇ ਸਕਦੀ ਹਾਂ। ਮੈਂ ਕੱਲ ਹੀ ਉਹਨੂੰ ਸਦਕੇ ਆਪਣੇ ਪਾਸ ਰੱਖਾਂਗੀ। ਜੇ ਜੇਠਾਣੀ ਬਹਤਾ ਉਰਾ ਪਰਾ ਕਰੇਗੀ ਤਾਂ ਉਸਨੂੰ ਠਾਣੇ ਘੱਲ ਦਿਆਂਗੀ।
ਘਰ ਵਾਲੀ ਦੀ ਗਲ ਸੁਣ ਕੇ ਵਿਪਿਨ ਕ੍ਰੋਧ ਤੇ