ਪੰਨਾ:ਵਿਚਕਾਰਲੀ ਭੈਣ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੮)

ਅਭਮਾਨ ਨਾਲ ਚੁਪ ਜਿਹਾ ਕਰਕੇ ਕਹਿਣ ਲੱਗਾ, “ਚੰਗ ਵੇਖੀ ਜਾਏਗੀ।" ਇਹ ਆਖਕੇ ਉਹ ਬਾਹਰ ਚਲਿਆ ਗਿਆ।

ਦੂਜੇ ਦਿਨ ਸਵੇਰੇ ਹੀ ਮੀਂਹ ਪੈਣ ਲੱਗ ਪਿਆ। ਹੇਮਾਂਗਨੀ ਆਪਣੇ ਕਮਰੇ ਦੀ ਬਾਰੀ ਖੋਲ੍ਹ ਕੇ ਆਸਮਾਨ ਵੱਲ ਵੇਖ ਰਹੀ ਸੀ। ਇਕ ਵੇਰਾਂ ਹੀ ਉਸ ਨੂੰ 'ਪਾਂਚੂ ਗੋਪਾਲ' ਦਾ ਉੱਚਾ ਬੋਲਣਾ ਸੁਣਿਆਂ ਗਿਆ। ਉਹ ਅੜਿੰਗ ਅੜਿੰਗ ਕੇ ਆਖ ਰਿਹਾ ਸੀ, ਮਾਂ ਆਪਣੇ ਅਕਲ ਦੇ ਕੋਟ ਭਰਾ ਵੱਲ ਵੇਖ, ਪਾਣੀ ਵਿਚ ਭਿੱਜਦਾ ੨ ਪਤਾ ਨਹੀਂ ਕਿਧਰੋਂ ਆਂ ਹਾਜ਼ਰ ਹੋਇਆ ਹੈ।

ਬਹੁਕਰ ਕਿੱਥੇ ਹੈ? ਮੈਂ ਆਉਂਦੀ ਹਾਂ। ਇਹ ਆਖਦੀ ਹੋਈ ਤੇ ਫੁੰਕਾਰਦੀ ਹੋਈ ਕਾਦੰਬਨੀ ਸਿਰ ਤੇ ਕਪੜਾ ਪਾਕੇ ਧਰਰ ਦਰਵਾਜ਼ੇ ਤੱਕ ਜਾ ਪਹੁੰਚੀ।

ਹੇਮਾਂਗਨੀ ਦੀ ਛਾਤੀ ਫੱਟ ਗਈ। ਉਸਨੇ ‘ਲਲਤਾ' ਨੂੰ ਸੱਦ ਕੇ ਆਖਿਆ, ਜਾ ਜਰਾ ਵੇਖ ਤਾਂ ਸਹੀ ਤੇਰਾ ਕਿਸ਼ਨ ਮਾਮਾ ਕਿੱਥੋਂ ਆਇਆ ਹੈ?

ਲਲਤ ਭਜਦਾ ੨ ਗਿਆ ਤੇ ਥੋੜੇ ਚਿਰ ਪਿੱਛੋਂ ਮੁੜ ਕੇ ਆ ਗਿਆ। ਆਖਣ ਲੱਗਾ, “ਪਾਂਚੂ’ ਨੇ ਮਾਮੇ ਨੂੰ ਗੋਡਿਆਂ ਪਰਨੇ ਬਿਠਾ ਰਖਿਆ ਹੈ ਤੇ ਉਸਦੇ ਸਿਰ ਤੇ ਦੋ ਇੱਟਾਂ ਰਖੀਆਂ ਹੋਈਆਂ ਹਨ।"

ਹੇਮਾਂਗਨੀ ਨੇ ਸੁੱਕੇ ਹੋਏ ਮੂੰਹ ਨਾਲ ਪੁਛਿਆ, ਉਹਨੇ ਕੀ ਗੁਨਾਹ ਕੀਤਾ ਸੀ?"

ਲਲਤ ਨੇ ਆਖਿਆ “ਕੱਲ ਦੁਪਹਿਰ ਨੂੰ ਉਹਨੂੰ ਗਵਾਲੇ ਪਾਸੋਂ ਕੁਝ ਰੁਪੈ ਲੈਣ ਘਲਿਆ ਸੀ ਉਹ ਤਿੰਨ ਰੁਪੈ