(੫)
ਬੀ ਨਰਮ ਹੋ ਜਾਂਦਾ, ਕਾਦੰਬਨੀ ਤਾਂ ਇਕ ਇਸਤ੍ਰੀ ਸੀ। ਇਸ ਕਰ ਕੇ ਉਹ ਚੁੱਪ ਕਰ ਗਈ। ਬੁਢੇ ਨੇ ਕਿਸ਼ਨ ਨੂੰ ਉਹਲੇ ਲਿਜਾਕੇ ਉਹਦੇ ਕੰਨ ਵਿਚ ਘੁਸਰ ੨ ਕੀਤਾ ਜਿਸਨੂੰ ਸਮਝ ਕੇ ਉਹ ਅੱਖਾਂ ਪੂੰਝਦਾ ਹੋਇਆ ਬਾਹਰ ਨੂੰ ਤੁਰ ਗਿਆ ਕਿਸ਼ਨ ਨੂੰ ਆਸਰਾ ਮਿਲ ਗਿਆ।
ਕਾਦੰਬਨੀ ਦਾ ਪਤੀ ਨਵੀਨ ਚੰਦ ਚੌਲਾਂ ਦਾ ਆੜਤੀ ਸੀ। ਜਦੋਂ ਉਹ ਦੁਪਹਿਰ ਨੂੰ ਘਰ ਆਏ ਤਾਂ ਉਹਨਾਂ ਕਿਸ਼ਨ ਵੱਲ ਟੇਢੀਆਂ ਅੱਖਾਂ ਨਾਲ ਵੇਖਕੇ ਆਖਿਆ, 'ਇਹ ਕੌਣ ਹੈ?'।
ਕਾਦੰਬਨੀ ਨੇ ਮੂੰਹ ਮੋਮ ਜਿਹਾ ਕਰਕੇ ਆਖਿਆ, ‘ਤੁਹਾਡੇ ਸਕੇ ਸਾਲੇ ਹਨ'। ਇਹਨਾਂ ਨੂੰ ਖੁਆਓ, ਪਿਲਾਓ, ਵੱਡੇ ਕਰੋ ਤੁਹਾਡਾ ਪਰਲੋਕ ਸੌਰ ਜਾਇਗਾ।'
ਨਵੀਨ ਆਪਣੀ ਮਤੇਈ ਸੱਸ ਦਾ ਮਰਨਾ ਸੁਣ ਹੀ ਚੁਕੇ ਸਨ। ਸਾਰੀਆਂ ਗੱਲਾਂ ਸਮਝਕੇ ਕਹਿਣ ਲੱਗੇ, 'ਠੀਕ ਹੈ, ਬੜਾ ਸੁਹਣਾ ਸਡੌਲ ਸਰੀਰ ਹੈ।’
ਘਰ ਵਾਲੀ ਨੇ ਆਖਿਆ, 'ਸਰੀਰ ਸਡੌਲ ਕਿਉ ਨ ਹੋਵੇ, ਪਿਤਾ ਜੋ ਕੁਝ ਖਟ ਕਮਾ ਗਏ ਸਨ ਕਾਲੇ ਮੂੰਹ ਵਾਲੀ ਨੇ ਸਭ ਕੁਝ ਇਹਦੇ ਢਿੱਡ ਵਿੱਚ ਪਾ ਛੱਡਿਆ ਹੈ। ਮੈਨੂੰ ਤਾਂ ਕਦੇ ਕੱਚੀ ਕੌਡੀ ਵੀ ਨਹੀਂ ਸੀ ਦਿਤੀ।
ਸ਼ਾਇਦ ਇਹ ਗਲ ਦੱਸਣੀ ਜ਼ਰੂਰੀ ਨਾ ਹੋਵੇਗੀ ਕਿ ਉਹਦੇ ਪਿਤਾ ਦਾ ਧਨ ਦੌਲਤ, ਇਕ ਮਿੱਟੀ ਦੀ ਕੱਚੀ ਝੁੱਗੀ ਤੇ ਇਸਦੇ ਲਾਗੇ ਇਕ ਨਿੰਬੂਆਂ ਦਾ ਬੂਟਾ ਸੀ। ਉਸੇ ਝੁੱਗੀ ਵਿਚ ਵਿਚਾਗੇ ਸਿਰੋਂ ਨੰਗੀ ਰਹਿੰਦੀ ਸੀ ਤੇ ਨਿੰਬੂ ਵੇਚਕੇ