ਪੰਨਾ:ਵਿਚਕਾਰਲੀ ਭੈਣ.pdf/50

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੫੦)

ਕਰ। ਜੋ ਮੈਂ ਆਖਦੀ ਸਾਂ ਅਖੀਰ ਨੂੰ ਉਹੋ ਹੋਇਆ ਕਿ ਨਾ ਦੋ ਦਿਨਾਂ ਦਾ ਪਿਆਰ ਤਾਂ ਹਰ ਕੋਈ ਕਰ ਸਕਦਾ ਹੈ, ਹਮੇਸ਼ਾ ਕੱਟਣੀ ਮੁਸ਼ਕਲ ਹੁੰਦੀ ਹੈ। ਉਹ ਤਾਂ ਅਸੀਂ ਹੀ ਕਟਣੀ ਹੈ।

ਇਹ ਸਿਰਫ ਕੌੜੇ ਸੁਭਾ ਦਾ ਇਕ ਕੋਝਾ ਜਿਹਾ ਹਮਲਾ ਹੈ, ਹੇਮਾਂਗਨੀ ਨੇ ਇਹੋ ਸਮਝਿਆ। ਬੜੀ ਮਿਠੀ ਜਹੀ ਅਵਾਜ਼ ਵਿਚ ਆਖਿਆ, "ਹੋ ਕੀ ਗਿਆ?"

ਕਾਦੰਬਨੀ ਨੇ ਹੋਰ ਵੀ ਜ਼ਿਆਦਾ ਹੱਥ ਪੈਰ ਮਾਰਦੀ ਹੋਈ ਨੇ ਕਿਹਾ, “ਹੋਣਾ ਕੀ ਹੈ, ਤੇਰੀ ਸਿਖਿਆ ਫਲ ਦੇ ਰਹੀ ਹੈ। ਅਜੇ ਤਾਂ ਵਸੂਲ ਕੀਤੇ ਰੁਪੈ ਚੁਰਾਏ ਸੂ, ਕੱਲ ਸੰਦੂਕ ਦਾ ਜੰਦਰਾ ਤੋੜਨਾ ਵੀ ਸਿੱਖ ਜਾਇਗਾ।"

ਇੱਕ ਹੇਮਾਂਗਨੀ ਬੀਮਾਰ, ਦੁਜਾ ਇਹ ਝੂਠਾ ਦੂਸ਼ਣ ਵਿਚਾਰੀ ਦੀ ਜਾਨ ਨਿਕਲਣ ਵਾਲੀ ਹੋਗਈ। ਅੱਜ ਤੱਕ ਇਹ ਆਪਣੇ ਜੇਠ ਦੇ ਸਾਹਮਣੇ ਕਦੇ ਨਹੀਂ ਬੋਲੀ ਸੀ। ਅੱਜ ਉਸ ਪਾਸੋਂ ਨਹੀਂ ਰਿਹਾ ਗਿਆ ਉਸਨੇ ਮਿੱਠੀ ਅਵਾਜ਼ ਵਿੱਚ ਆਖਿਆ, “ਕੀ ਚੋਰੀ ਕਰਨਾਂ ਜਾਂ ਡਾਕਾ ਮਾਰਨਾ ਇਹ ਮੈਂ ਸਿਖਾਏ ਹਨ?"

ਕਾਦੰਬਨੀ ਨੇ ਆਖਿਆ, "ਮੈਨੂੰ ਇਹਦਾ ਕੀ ਪਤਾ ਇਹ ਤੂੰ ਆਪ ਹੀ ਜਾਣ ਸਕਦੀ ਏਂਂ? ਪਰ ਪਹਿਲਾਂਂ ਇਹਦਾ ਇਹ ਸੁਭਾ ਨਹੀਂ ਸੀ। ਜੇ ਇਹ ਗਲ ਨਹੀਂ ਤਾਂ ਤੁਸੀਂ ਲੁੱਕ ਲੁੱਕ ਕੇ ਆਪੋ ਵਿਚ ਦੀ ਕੀ ਸਲਾਹਵਾਂ ਕਰਦੇ ਰਹਿੰਦੇ ਹੋ? ਇਹ ਨੂੰ ਐਨੀ ਸ਼ਹਿ ਕਿਉਂ ਦਿੱਤੀ ਜਾਂਦੀ ਹੈ?"

"ਵੇਖਣ ਵਾਲਿਆਂ ਵੇਖ ਲਿਆ ਤੇ ਸਮਝਣ ਵਾਲਿਆਂ ਸਮਝ ਲਿਆ ਕਿ ਕਈਆਂ ਦਿਨਾਂ ਦਾ ਰੋਕਿਆ