(੫੧)
ਛੁਪਾਇਆ ਹੋਇਆ ਗੁੱਸਾ ਅਜੇ ਜ਼ਰਾ ਕੁ ਰਾਹ ਮਿਲਣ ਤੇ ਇਕ ਵੇਰਾਂ ਹੀ ਫੁੱਟ ਪਿਆ ਹੈ।"
ਥੋੜੀ ਦੇਰ ਪਹਿਲਾਂ ਹੇਮਾਂਗਨੀ ਪਾਗਲਾਂ ਦੀ ਤਰ੍ਹਾਂ ਰੋ ਰਹੀ ਸੀ। ਜਾਣੀਦਾ ਉਹ ਇਹ ਸਮਝ ਹੀ ਨਹੀਂ ਸੀ ਸਕੀ ਕਿ ਕੋਈ ਮਨੁਖ ਦੁਜੇ ਮਨੁੱਖ ਦਾ, ਏਸ ਤਰ੍ਹਾਂ ਨਾਲ ਨਿਰਾਦਰ ਕਰ ਸਕਦਾ ਹੈ। ਪਰ ਇਹ ਹਾਲਤ ਪਲ ਭਰ ਹੀ ਰਹੀ ਦੁਸਰੇ ਪਲ ਉਹ ਜ਼ਖਮੀ ਸ਼ੇਰਨੀ ਦੀ ਤਰ੍ਹਾਂ ਬਾਹਰ ਨਿਕਲ ਆਈ। ਉਹ ਦੀਆਂ ਅਖਾਂ ਅੱਗ ਵਾਂਗੂੰ ਸੜ ਰਹੀਆਂ ਸਨ। ਜੇਠ ਨੂੰ ਵੇਖ ਕੇ ਆਪਣੇ ਸਿਰ ਦਾ ਕਪੜਾ ਤਾਂ ਅਗੇ ਕਰ ਲਿਆ ਪਰ ਗੁੱਸੇ ਨੂੰ ਨਾ ਰੋਕ ਸਕੀ। ਉਹਨੇ ਜਿਠਾਣੀ ਨੂੰ ਬੁਲਾ ਕੇ ਬੜੀ ਮਿੱਠੀ ਪਰ ਤਾੜਨਾ ਭਰੀ ਅਵਾਜ਼ ਵਿਚ ਆਖਿਆ, "ਤੂੰ ਇਹੋ ਜਹੀ ਨੀਚ ਏਂਂ ਕਿ ਤੇਰੇ ਨਾਲ ਗਲ ਕਰਨ ਨੂੰ ਵੀ ਜੀ ਨਹੀਂ ਕਰਦਾ। ਚੁਮਿਆਰਨੀਏਂ! ਜਿਸ ਜਾਨਵਰ ਨੂੰ ਪਾਲੀ ਦਾ ਹੈ, ਉਹਨੂੰ ਵੀ ਢਿੱਡ ਭਰਕੇ ਖਾਣ ਨੂੰ ਦੇਈਦਾ ਹੈ। ਪਰ ਏਸ ਗਰੀਬ ਪਾਸੋਂ ਤੇ ਵੱਡੇ ਤੋਂ ਨਿੱਕੇ ਤਕ ਸਾਰੇ ਕੰਮ ਕਰਵਾਕੇ ਵੀ ਤੂੰ ਕਦੇ ਰੱਜਵੀਂ ਰੋਟੀ ਨਹੀਂ ਦਿੱਤੀ। ਜੇ ਮੈਂ ਨ ਹੁੰਦੀ ਤਾਂ ਹੁਣ ਤਕ ਭੁੱਖਾ ਹੀ ਮਰ ਜਾਂਦਾ। ਉਹ ਭੁੱਖ ਦਾ ਮਾਰਿਆ ਮੇਰੇ ਕੋਲ ਭੱਜਾ ਆਉਂਦਾ ਹੈ, ਕੋਈ ਮੇਰਾ ਪਿਆਰ ਲੈਣ ਨਹੀਂ ਆਉਂਦਾ।
ਕਾਦੰਬਨੀ ਨੇ ਆਖਿਆ, ਅਸੀ ਤਾਂ ਰੋਟੀ ਨਹੀਂ ਦੇਂਦੇ ਕੰਮ ਹੀਂ ਕਰਵਾਉਂਦੇ ਹਾਂ ਪਰ ਤੂੰ ਇਹਨੂੰ ਖਵਾ ਪਿਆਕੇ ਬਚਾਈ ਰਖਿਆ ਹੈ ਚਲ ਇਹ ਵੀ ਤਾਂ ਠੀਕ ਹੈ ਨਾਂ?
ਹੇਮਾਂਗਨੀ ਨੇ ਆਖਿਆ, 'ਮੈਂ ਬਿਲਕੁਲ ਸਚ ਆਖਦੀ