(੫੩)
ਤੇ ਜ਼ੋਰ ੨ ਦੀਆਂ ਦੋ ਚੁਪੇੜਾਂ ਜੜ ਦਿੱਤੀਆਂ। ਕਹਿਣ ਲੱਗੀ, 'ਹਰਾਮਜ਼ਾਦੇ ਮੈਂ ਤੈਨੂੰ ਚੋਰੀ ਕਰਨ ਲਈ ਕਿਹਾ ਸੀ? ਕਈਵਾਰ ਮਨ੍ਹਾ ਕਰ ਚੁਕੀ ਹਾਂ ਕਿ ਏਥੇ ਨ ਆਇਆ ਕਰ, ਤੇ ਫੇਰ ਵੀ ਪਿੱੱਛਾ ਨਹੀਂ ਛਡਦਾ। ਹੁਣ ਮੈਨੂੰ ਵੀ ਜਾਪਦਾ ਹੈ ਕਿ ਤੂੰ ਚੋਰੀ ਕਰਨ ਦੇ ਇਰਾਦੇ ਨਾਲ ਹੀ ਹਨੇਰੇ ਸਵੇਰੇ ਆਕੇ ਮੈਨੂੰ ਝਾਤੀਆਂ ਮਾਰਿਆ ਕਰਦਾ ਸੈਂ।'
ਇਹਦੇ ਨਾਲੋਂ ਪਹਿਲਾਂ ਹੀ ਘਰ ਦੇ ਸਾਰੇ ਜੀ ਇਥੇ ਆਕੇ ਇਕੱਠੇ ਹੋ ਚੁਕੇ ਸਨ। ਸ਼ਿੱਬੂ ਨੇ ਆਖਿਆ, ਮਾਂ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਹੈ ਕਿ ਇਹ ਪਰਸੋਂ ਹਨੇਰੇ ਵਿਚ ਤੇਰੇ ਬੂਹੇ ਅਗੇ ਖਲੋਤਾ ਹੋਇਆ ਸੀ। ਮੈਨੂੰ ਵੇਖਦਿਆਂ ਹੀ ਭੱਜ ਗਿਆ ਸੀ, ਜੇ ਮੈਂ ਨ ਆਉਂਦਾ ਤਾਂ ਖਬਰੇ ਇਹ ਜਰੂਰ ਤੇਰੇ ਕਮਰੇ ਵਿਚ ਆਕੇ ਚੋਰੀ ਕਰਦਾ।
ਪਾਂਚੂ ਗੋਪਾਲ ਨੇ ਆਖਿਆ, ਇਹ ਜਾਣਦਾ ਹੈ ਕਿ ਚਾਚੀ ਦਾ ਜੀ ਨਹੀਂ ਤਕੜਾ ਸੋ ਉਹ ਸਵਖਤੇ ਹੀ ਸੌਂ ਜਾਂਦੀ ਹੈ। ਇਹ ਕੋਈ ਘਟ ਚਲਾਕ ਹੈ?
ਕਿਸ਼ਨ ਨਾਲ ਹੇਮਾਂਗਨੀ ਦੇ ਅੱਜ ਦੇ ਸਲੂਕ ਤੇ ਜਿਨਾਂ ਕਾਦੰਬਨੀ ਖੁਸ਼ ਹੋਈ, ਉਨ੍ਹਾਂ ਕਦੇ ਅਗੇ ਪੰਦਰਾਂ ਸੋਲਾਂ ਸਾਲਾਂ ਵਿਚ ਨਹੀਂ ਸੀ ਹੋਈ। ਉਹਨੇ ਬਹੁਤ ਹੀ ਖੁਸ਼ ਹੋਕੇ ਆਖਿਆ, ਭਿੱਜੀ ਹੋਈ ਬਿੱਲੀ ਵਾਂਗੂੰ ਖਲੋਤਾ ਹੈ। ਮੈਨੂੰ ਕੀ ਪਤਾ ਸੀ ਕਿ ਤੂੰ ਇਹਨੂੰ ਆਪਣੇ ਘਰ ਆਉਣੋਂ ਰੋਕ ਦਿੱਤਾ ਹੈ। ਇਹ ਤਾਂ ਆਖਦਾ ਫਿਰਦਾ ਸੀ ਕਿ ‘ਭੈਣ ਮੈਨੂੰ ਮਾਂ ਨਾਲੋਂ ਵੀ ਚੰਗਾ ਜਾਣਦੀ ਹੈ।' ਇਸ ਤੋਂ ਪਿਛੋਂ ਡੋਨੇ ਸਮੇਤ ਉਸਨੇ ਸਾਰਾ ਪ੍ਰਸਾਦ ਚੁਕਕੇ ਵਗਾਹ ਮਾਰਿਆ। 'ਤਿੰਨ ਰੁਪੈ ਚੁਰਾਕੇ