(੫੫)
"ਕਿਉਂ ਹੁਣ ਵੀ ਉਹਨੂੰ ਉਹ ਲੋਕੀਂ ਮਿਲਕੇ ਮਾਰ ਰਹੇ ਹਨ?"
ਇਹ ਆਖਕੇ ਹੇਮਾਂਗਨੀ ਜ਼ਮੀਨ ਤੇ ਮੂੰਹ ਭਾਰ ਲੇਟ ਗਈ ਤੇ ਰੋਣ ਲੱਗ ਪਈ। ਮਾਂ ਦਾ ਰੋਣਾ ਵੇਖਕੇ ਉਮਾਂ ਵੀ ਰੋਣ ਲੱਗ ਪਈ। ਇਹਦੇ ਪਿਛੋਂ ਉਹ ਮਾਂ ਕੋਲ ਬਹਿਕੇ ਪੱਲੇ ਨਾਲ ਉਸਦੀਆਂ ਅੱਖਾਂ ਪੂੰਝਦੀ ਹੋਈ ਕਹਿਣ ਲੱਗੀ, ਪ੍ਰਸਿੰਨੀ ਦੀ ਮਾਂ ਕਿਸ਼ਨ ਮਾਮੇ ਨੂੰ ਬਾਹਰ ਲੈ ਗਈ ਹੈ।
ਹੇਮਾਂਗਨੀ ਨੇ ਹੋਰ ਕੁਝ ਨਹੀਂ ਆਖਿਆ ਉਹ ਚੁਪ ਕਰਕੇ ਉਥੇ ਹੀ ਪਈ ਰਹੀ, ਦੁਪਹਿਰ ਤੋਂ ਪਿਛੋਂ ਉਹਨੂੰ ਕਾਂਬਾ ਲੱਗਕੇ ਜੋਰਦੀ ਬਖਾਰ ਹੋ ਗਿਆ ਤੇ ਪਿਛੋਂ ਵਿਪਿਨ ਆਪਣੀ ਭਾਬੀ ਪਾਸੋਂ ਸਾਰੀਆਂ ਗੱਲਾਂ ਸੁਣਕੇ ਗੁੱਸੇ ਨਾਲ ਭਰੇ ਪੀਤੇ ਆਪਣੇ ਕਮਰੇ ਵਲ ਜਾ ਰਹੇ ਸਨ ਕਿ ਉਮਾ ਨੇ ਪਾਸ ਜਾਕੇ ਆਖਿਆ, 'ਮਾਂ ਤਾਂ ਬੁਖਾਰ ਨਾਲ ਬੇਹੋਸ਼ ਪਈ ਹੈ।'
"ਹੈਂ ਇਹ ਕੀ? ਤਿੰਨਾਂ ਚੌਂਂਹ ਦਿਨਾਂ ਤੋਂ ਅਰਾਮ ਸੀ।
ਵਿਪਿਨ ਦਿਲੋਂ ਆਪਣੀ ਇਸਤ੍ਰੀ ਨੂੰ ਬਹੁਤ ਚਾਹੁੰਦੇ ਸਨ। ਇਹਨਾਂ ਦਾ ਆਪੋ ਵਿਚ ਦੀ ਕਿੰਨਾਂ ਪਿਆਰ ਸੀ, ਇਹ ਆਪਣੇ ਭਰਾ ਤੇ ਭਰਜਾਈ ਪਾਸੋਂ ਅਡ ਹੋਣ ਤੇ ਪਤਾ ਲੱਗਾ ਸੀ। ਉਹ ਘਬਰਾਏ ਹੋਏ ਕਮਰੇ ਵਿਚ ਗਏ। ਵੇਖਿਆ ਕਿ ਹਾਲੀ ਤਕ ਜ਼ਮੀਨ ਤੇ ਪਏ ਹਨ, ਉਹਨਾਂ ਘਬਰਾਕੇ ਪਲੰਘ ਤੇ ਪਾ ਦੇਣ ਲਈ ਸਰੀਰ ਨੂੰ ਹੱਥ ਲਾਇਆ ਹੀ ਸੀ ਕਿ ਉਹਨੇ ਅੱਖਾਂ ਖੋਲ੍ਹ ਦਿੱਤੀਆਂ। ਥੋੜਾ ਚਿਰ ਪਤੀ ਦੇ ਮੂੰਹ ਵੱਲ ਵੇਖਕੇ ਉਸਨੇ ਉਹਨਾਂ ਦੇ ਦੋਵੇਂ ਪੈਰ ਫੜ ਲਏ ਤੇ ਰੋ ਰੋਕੇ ਆਖਣ ਲੱਗੀ, ਕਿਸ਼ਨ ਨੂੰ ਆਪਣੇ ਘਰ ਲੈ ਆਓ ਨਹੀਂ ਤਾਂ