ਪੰਨਾ:ਵਿਚਕਾਰਲੀ ਭੈਣ.pdf/56

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੫੬)

ਮੇਰਾ ਇਹ ਤਾਪ ਨਹੀਂ ਟੁੱਟੇਗਾ। ਦੁਰਗਾ ਬਾਈ ਮੈਨੂੰ ਕਿਸੇ ਤਰਾਂ ਮਾਫ ਨਹੀਂ ਕਰੇਗੀ।

ਵਿਪਿਨ ਨੇ ਪੈਰ ਛੁਡਾਕੇ ਉਹਦੇ ਸਿਰ ਤੇ ਹੱਥ ਫੇਰਦੇ ਹੋਏ ਨੇ ਹੌਸਲਾ ਦਿੱਤਾ। ਹੇਮਾਂਗਨੀ ਨੇ ਫੇਰ ਪੁਛਿਆ, ਉਹਨੂੰ ਆਸਰਾ ਦਿਉਗੇ?

ਵਿਪਿਨ ਨੇ ਆਖਿਆ, 'ਜਿਸਤਰਾਂ ਤੂੰ ਚਾਹੇਂਗੀ ਉਸ ਤਰਾਂ ਹੀ ਹੋ ਜਾਇਗਾ ਤੂੰ ਜਰਾ ਤਕੜੀ ਹੋ ਜਾਹ।'

ਹੇਮਾਂਗਨੀ ਬਿਨਾ ਕੁਝ ਆਖੇ ਦੇ ਉਠਕੇ ਵਿਛੌਣੇ ਤੇ ਜਾ ਪਈ। ਰਾਤ ਨੂੰ ਹੀ ਤਾਪ ਲਹਿਗਿਆ। ਸਵੇਰੇ ਉਠਕੇ ਜਦ ਵਿਪਿਨ ਨੇ ਵੇਖਿਆ, ਤਾਪ ਨਹੀਂ ਤਾਂ ਉਹ ਬਹੁਤ ਹੀ ਖੁਸ਼ ਹੋਏ। ਉਹ ਮੂੰਹ ਧੋਕੇ ਤੇ ਜਲ ਪਾਣੀ ਪੀਕੇ ਦੁਕਾਨ ਤੇ ਜਾ ਰਹੇ ਸਨ ਕਿ ਹੇਮਾਂਗਨੀ ਨੇ ਉਹਨਾਂ ਦੇ ਪਾਸ ਆਕੇ ਆਖਿਆ ‘ਮਾਰ ਪੈਣ ਕਰਕੇ ਕਿਸ਼ਨ ਨੂੰ ਬਹੁਤ ਤੇਜ਼ ਬੁਖਾਰ ਹੋ ਗਿਆ ਹੈ, ਉਹਨੂੰ ਮੈਂ ਆਪਣੇ ਕੋਲ ਲੈ ਆਉਂਦੀ ਹਾਂ।'

ਵਿਪਿਨ ਨੇ ਮਨ ਹੀ ਮਨ ਵਿਚ ਬਹੁਤ ਦੁਖੀ ਜਿਹਾ ਹੋਕੇ ਆਖਿਆ, ਉਹਨੂੰ ਇਥੇ ਲਿਆਉਣ ਦੀ ਕੀ ਲੋੜ ਹੈ, ਜਿੱਥੇ ਹੈਗਾ ਏ ਪਿਆ ਰਹਿਣ ਦੇਹ।
'ਹੇਮਾਂਗਨੀ ਨੇ ਹੈਰਾਨ ਹੋਕੇ ਆਖਿਆ ਕਲ ਰਾਤ ਨੂੰ ਤੁਸਾਂ ਬਚਨ ਦਿਤਾ ਸੀ ਕਿ ਉਸਨੂੰ ਆਸਰਾ ਦਿੱਤਾ ਜਾਵੇਗਾ?'
ਵਿਪਿਨ ਨੇ ਨ ਮੰਨਦਿਆਂ ਹੋਇਆਂ ਸਿਰ ਹਿਲਾਕੇ ਆਖਿਆ, ਉਹ ਸਾਡਾ ਕਿਹੜਾ ਸਕਾ ਹੈ ਜਿਸਨੂੰ ਇਥੇ ਜਰੂਰ ਲਿਆਕੇ ਪਾਲਣਾ ਹੈ? ਤੂੰ ਵੀ ਤਾਂ ਅਜੀਬ ਹੀ ਹੈਂ?'
ਕਲ ਰਾਤ ਨੂੰ ਆਪਣੀ ਇਸਤ੍ਰੀ ਨੂੰ ਬੀਮਾਰ ਵੇਖਕੇ ਜੋ