ਪੰਨਾ:ਵਿਚਕਾਰਲੀ ਭੈਣ.pdf/57

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੫੭)

ਉਹਨਾਂ ਇਕਰਾਰ ਕੀਤਾ ਸੀ ਅੱਜ ਉਸਨੂੰ ਰਾਜੀ ਵੇਖਕੇ ਉਹ ਆਪਣਾ ਇਕਰਾਰ ਭੁੱਲ ਗਏ। ਉਹ ਛਤੜੀ ਨੂੰ ਕੱਛੇ ਮਾਰਕੇ ਜਾਂਦੇ ਹੋਏ ਕਹਿਣ ਲੱਗੇ, ਪਾਗਲਪੁਣਾ ਨਾ ਕਰੋ, ਭਰਾ ਤੇ ਭਰਜਾਈ ਗੱਸੇ ਹੋ ਜਾਣਗੇ।'

ਹੇਮਾਂਗਨੀ ਨੇ ਸ਼ਾਂਤੀ ਦੇ ਪੱਕੇ ਇਰਾਦੇ ਨਾਲ ਆਖਿਆ, 'ਉਹ ਲੋਕ ਗੁੱਸੇ ਹੋਕੇ ਕੀ ਕਰਨਗੇ? ਕੀ ਉਸਨੂੰ ਮਾਰ ਸੁਟਣਗੇ? ਜੇ ਮੈਂ ਉਹਨੂੰ ਲੈ ਆਵਾਂਗੀ ਤਾਂ ਮੈਨੂੰ ਕੌਣ ਰੋਕ ਸਕੇਗਾ? ਅੱਗੇ ਮੇਰੇ ਦੋ ਬੱਚੇ ਸਨ ਹੁਣ ਤਿੰਨ ਹੋ ਜਾਣਗੇ, ਮੈਂ ਕਿਸ਼ਨ ਦੀ ਮਾਂ ਹਾਂ।'

ਹੱਛਾ ਵੇਖਿਆ ਜਾਏਗਾ ਆਖਕੇ ਵਿਪਿਨ ਜਲਦੀ ਲੰਘੇ ਸਨ ਕਿ ਹੇਮਾਂਗਨੀ ਨੇ ਰਾਹ ਰੋਕਕੇ ਆਖਿਆ, 'ਕੀ ਇਸ ਘਰ ਵਿਚ ਨਹੀਂ ਲਿਆਉਣ ਦਿਓਗੇ?'

‘ਹੱਟ ਜਾ ਅੱਗੋਂ ਕਮਲ ਨਾਂ ਖੰਡਾ, ਆਖਕੇ ਵਿਪਿਨ ਲਾਲ ਅੱਖਾਂ ਕਢਦਾ ੨ ਚਲਿਆ ਗਿਆ।

ਹੇਮਾਂਗਨੀ ਨੇ ਸ਼ਿਬੂ ਨੂੰ ਸਦਕੇ ਆਖਿਆ, 'ਜਾਹ ਸ਼ਿੱਬੂ ਇਕ ਗੁੜਬਹਿਲ ਲੈ ਆ, ਮੈਂ ਆਪਣੇ ਪੇਕੇ ਜਾਵਾਂਗੀ।'

ਵਿਪਿਨ ਇਹ ਸੁਣਕੇ ਆਪਣੇ ਮਨ ਹੀ ਮਨ ਵਿਚ ਹੱਸੇ, ਮੁਲਾਂ ਦੀ ਦੌੜ ਮਸੀਤ ਤਕ ਤੇ ਜੇ ਇਸਤਰੀ ਧੌਂਂਸ ਦੱਸੇ ਤਾਂ ਉਸਦੀ ਧੌਂਂਸ, “ਮੈਂ ਪੇਕੀ ਚਲੀ ਜਾਵਾਂਗੀ,' ਤਾਂ ਇਹ ਸੋਚਕੇ ਉਹ ਹੱਟੀ ਤੇ ਚਲੇ ਗਏ।

ਕਿਸ਼ਨ ਚੰਡੀ ਮੰਡਪ ਦੇ ਕੋਲ ਬੁਖਾਰ ਤੇ ਦਿਲ ਦੇ ਦਰਦ ਨਾਲ ਬਿਹੋਸ਼ ਜਿਹਾ ਪਿਆ ਹੋਇਆ ਸੀ। ਹੇਮਾਂਗਨੀ ਨੇ ਅਵਾਜ਼ ਦਿੱਤੀ, 'ਵੇ ਕਿਸ਼ਨ?'