ਪੰਨਾ:ਵਿਚਕਾਰਲੀ ਭੈਣ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬੨)

ਪਿੱਛੋਂ ਗੁਰਚਰਨ ਨੂੰ ਸਭ ਤੋਂ ਪਹਿਲਾਂ ਸੌਰੀ ਦੇ ਕਈ ਤਰ੍ਹਾਂ ਦੇ ਖਰਚਾਂ ਦਾ ਚੇਤਾ ਆਇਆ ਫੇਰ ਜਿਦਾਂ ਭੀੜ ਹੋਣ ਤੇ ਗੱਡੀ ਸਟੇਸ਼ਨ ਤੇ ਆਉਂਦਿਆਂ ਹੀ ਬਰਡ ਕਲਾਸ ਦੀਆਂ ਸਵਾਰੀਆਂ, ਆਪਣਾ ਲਟਾ ਪਟਾ ਲੈ ਕੇ ਦਬਾ ਸੱਟ ਵਿਚ ਚੜ੍ਹ ਆਉਂਦੀਆਂ ਹਨ, ਏਸੇ ਤਰ੍ਹਾਂ ਉਹਦੇ ਦਿਮਾਗ ਵਿਚ ਸੋਚਾਂ ਦਾ ਹੜ ਆਗਿਆ। ਯਾਦ ਆਗਿਆ ਕਿ ਪਿਛਲੇ ਸਾਲ, ਦੂਜੀ ਕੰਨਿਆਂ ਦੇ ਵਿਵਾਹ ਤੇ ਆਪਣਾ ਇੱਕ ਪਿਓ ਦਾਦੇ ਦਾ ਦੋ ਮੰਜ਼ਲਾ ਮਕਾਨ ਗਹਿਣੇ ਪੌਣਾ ਪਿਆ ਸੀ। ਇਸਦਾ ਅੱਜੇ ਛੇ ਮਹੀਨਿਆਂ ਦਾ ਬਿਆਜ ਬਾਕੀ ਸੀ! ਮਹੀਨੇ ਤੱਕ ਦੁਰਗਾ ਪੂਜਾ ਆਉਣ ਵਾਲੀ ਸੀ, ਵਿਚਕਾਰਲੀ ਲੜਕੀ ਦੇ ਘਰ ਸੌਗਾਤ ਭੇਜਣੀ ਹੈ। ਦਫਤਰ ਵਿਚ ਇਸ ਵੇਲੇ ਤਾਂ ਜਮਾ ਖਰਚ ਦਾ ਜੋੜ ਨਹੀਂ ਮਿਲ ਸਕਿਆ। ਅੱਜ ਬਾਰਾਂ ਵੱਜੇ ਤੱਕ ਵਲਾਇਤ ਨੂੰ ਹਿਸਾਬ ਭੇਜਣਾ ਹੈ। ਸਾਹਿਬ ਨੇ ਹੁਕਮ ਦਿੱਤਾ ਹੈ ਕਿ ਕੋਈ ਮੈਲੇ ਕਪੜੇ ਪਾਕੇ ਦਫਤਰ ਨਹੀਂ ਆ ਸਕਦਾ। ਸੁਆਦੀ ਗਲ ਇਹ ਹੈ ਕਿ ਪਿਛਲੇ ਹਫਤੇ ਤੋਂ ਧੋਬੀ ਦਾ ਪਤਾ ਨਹੀਂ, ਖਬਰੇ ਕਪੜੇ ਮਾਰ ਕੇ ਹੀ ਨ ਨੱਠ ਗਿਆ ਹੋਵੇ? ਅਧਿਉਂ ਵੱਧ ਕਪੜੇ ਉਸ ਪਾਸ ਹਨ।

ਗੁਰਚਰਣ ਪਾਸੋਂ ਸਿਰ੍ਹਾਣੇ ਦੇ ਆਸਰੇ ਬੈਠਾ ਨਹੀਂ ਗਿਆ, ਹੁੱਕਾ ਇਕ ਪਾਸੇ ਰੱਖ ਕੇ ਲੰਮੇ ਪੈ ਗਏ। ਮਨ ਹੀ ਮਨ ਵਿਚ ਆਖਣ ਲੱਗਾ, "ਭਗਵਾਨ! ਇਸ ਕਲਕਤੇ ਵਰਗੇ ਸ਼ਹਿਰ ਵਿਚ, ਪਤਾ ਨਹੀਂ ਹਰ ਰੋਜ਼ ਕਿੰਨੇ ਆਦਮੀ, ਗੱਡੀਆਂ ਮੋਟਰਾਂ ਥੱਲੇ ਆ ਕੇ ਮਰਦੇ ਹੋਣਗੇ। ਕੀ ਮੈਂ ਉਹਨਾਂ ਨਾਲੋਂ ਵੀ ਪਾਪੀ ਹਾਂ ਜੋ ਦੁਖ ਭੋਗਣ ਲਈ ਜੀਊਂਦਾ ਬੈਠਾ ਹੋਇਆ