ਪੰਨਾ:ਵਿਚਕਾਰਲੀ ਭੈਣ.pdf/63

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੬੩)

ਹਾਂ। ਕ੍ਰਿਪਾਲੂ ਪਿਤਾ, ਕਿਰਪਾ ਕਰ ਤੇ ਕੋਈ ਭਾਰਾ ਜਿਹਾ ਟਰੱਕ ਮੇਰੀ ਛਾਤੀ ਉਤੋਂ ਦੀ ਵੀ ਲੰਘਾ ਦਿਹ।"

ਅਨਾਕਾਲੀ ਪਾਣੀ ਲੈ ਆਈ। ਕਹਿਣ ਲੱਗੀ, "ਉਠੋ ਪਾਣੀ ਪੀ ਲਓ।"
ਗੁਰਚਰਨ ਨੂੰ ਉਠ ਕੇ ਸਾਰਾ ਪਾਣੀ ਇਕੋ ਸਾਹੇ ਪੀ ਲਿਆ। ਕਹਿਣ ਲੱਗੇ, “ਆ, ਫੂੰੰ! ਜਾ ਬੱਚੀ ਗਲਾਸ ਲੈ ਜਾ।” ਇਹਦੇ ਜਾਣ ਪਿਛੋਂ ਫੇਰ ਲੰਮਾ ਪੈ ਗਿਆ।
ਲਲਿਤਾ ਨੇ ਕਮਰੇ ਵਿਚ ਆ ਕੇ ਆਖਿਆ, “ਮਾਮਾ ਜੀ ਚਾਹ ਲਿਆਈ ਹਾਂ, ਉਠੋ।"
ਚਾਹ ਦਾ ਨਾਂ ਸੁਣ ਕੇ ਗੁਰਚਰਣ ਇਕ ਵਾਰੀ ਫੇਰ ਉਠ ਬੈਠਾ। ਲਲਿਤਾ ਦੇ ਮੂੰਹ ਵਲ ਵੇਖ ਕੇ ਉਹਦੀ ਅੱਧੀ ਅੱੱਗ ਬੁਝ ਗਈ। ਕਹਿਣ ਲੱਗਾ, ਰਾਤ ਜਾਗਦੀ ਰਹੀ ਏਂ ਆ ਬਚੀ ਜ਼ਰਾ ਮੇਰੇ ਕੋਲ ਬਹਿਜਾ।"
ਲਲਿਤਾ ਸੰਗਾਊ ਹਾਸਾ ਹਸ ਦੀ ਹੋਈ ਕੋਲ ਆ ਕੇ ਬਹਿ ਗਈ ਆਖਣ ਲੱਗੀ, "ਮਾਮਾ ਜੀ ਮੈਂ ਰਾਤ ਨੂੰ ਬਹੁਤਾ ਨਹੀਂ ਜਾਗੀ।”

ਇਸ ਦੁਖ ਦਰਦ ਦੇ ਭਾਰੀ ਬੋਝ ਥੱਲੇ ਦਬਾਏ ਹੋਏ, ਘੁਣ ਖਾਧੇ ਆਦਮੀ ਦੀ ਹਾਲਤ ਨੂੰ ਇਸ ਲੜਕੀ ਤੋਂ ਵੱਧ ਕੋਈ ਨਹੀਂ ਸਮਝਦਾ। ਇਹਦੇ ਹਿਰਦੇ ਵਿਚ ਛਿਪੇ ਹੋਏ ਚਿੰਤਾ ਦੇ ਰੋਗ ਨੂੰ ਇਹੋ ਹੀ ਜਾਣਦੀ ਹੈ।

ਗੁਰਚਰਨ ਨੇ ਆਖਿਆ, “ਨਾ ਸਹੀ ਤੂੰ ਓਦਾਂ ਹੀ ਮੇਰੇ ਕੋਲ ਆ ਬਹੁ। ਲਲਿਤਾ ਦੇ ਪਾਸ ਬਹਿਣ ਤੇ ਗੁਰਚਰਣ ਨੇ ਉਸਦੇ ਮੱਥੇ ਤੇ ਹੱਥ ਰੱਖ ਕੇ ਆਖਿਆ, “ਆਪਣੀ