ਸਮੱਗਰੀ 'ਤੇ ਜਾਓ

ਪੰਨਾ:ਵਿਚਕਾਰਲੀ ਭੈਣ.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬੫)

ਦਿੱਤੀ। ਉਹਦੀ ਇਕ ਭਾਰੀ ਚਿੰਤਾ ਹਟ ਗਈ।

ਇਹਦਾ ਮਕਾਨ ਗਲੀ ਦੇ ਉਤੇ ਹੀ ਹੈ। ਚਾਹ ਪੀਂਦਿਆਂ ਪੀਂਦਿਆਂ ਬਾਰੀ ਤੋਂ ਬਾਹਰ ਨਜ਼ਰ ਪੈਂਦਿਆਂ ਹੀ ਉਸ ਨੇ ਚਿੱਲਾਅ ਕੇ ਆਖਿਆ, "ਸ਼ੇਖਰ ਏਂ? ਸੁਣੋ! ਸਣੋ!"
ਇਕ ਲੰਮੇ ਕੱਦ ਕਾਠ ਦਾ ਸੁਹਣਾ ਜਿਹਾ ਗਭਰੂ ਅੰਦਰ ਆ ਗਿਆ।
ਗੁਰਚਰਨ ਨੇ ਆਖਿਆ, “ਬਹਿ ਜਾਹ! ਅਜ ਤੂੰ ਆਪਣੀ ਚਾਚੀ ਦੀ ਸੁਵੇਰ ਦੀ ਕਰਤੂਤ ਤਾਂ ਸੁਣ ਹੀ ਲਈ ਹੋਵੇਗੀ?
ਸ਼ੇਖਰ ਨੇ ਮੁਸਕ੍ਰਾਉਂਦਿਆਂ ਹੋਇਆਂ ਕਿਹਾ, ਕੀ ਕਰਤੂਤ? ਲੜਕੀ ਹੋਈ ਹੈ?
ਗੁਰਚਰਣ ਨੇ ਹੌਕਾ ਲੈ ਕੇ ਆਖਿਆ, “ਤੇਰੇ ਭਾ ਦੀ ਤਾਂ ਕੋਈ ਗਲ ਨਹੀਂ। ਪਰ ਜੋ ਕੁਝ ਹੋਇਆ ਹੈ, ਇਹ ਮੈਂ ਹੀ ਜਾਣਦਾ ਹਾਂ।"
ਸ਼ੇਖਰ ਨੇ ਆਖਿਆ, “ਚਾਚਾ ਜੀ ਏਦਾਂ ਨਾ ਆਖੋ,"ਚਾਚੀ ਸੁਣੇਗੀ ਤਾਂ ਉਹਨੂੰ ਬੜਾ ਹਿਰਖ ਹੋਵੇਗਾ।" ਇਸ ਤੋਂ ਬਿਨਾਂ ਜੇ ਰੱਬ ਨੇ ਜੀ ਭੇਜਿਆ ਹੈ, ਉਸ ਨੂੰ ਜੀ ਆਇਆਂ ਆਖਣਾ ਚਾਹੀਦਾ ਹੈ।

ਗੁਰਚਰਣ ਥੋੜਾ ਚਿਰ ਚੁੱਪ ਹੋਕੇ ਬੋਲਿਆ, “ਲਾਡ ਪਿਆਰ ਕਰਨਾ ਚਾਹੀਦਾ ਹੈ ਜਾਂ ਜੀ ਆਇਆਂ ਨੂੰ ਆਖਣਾ ਚਾਹੀਦਾ ਹੈ ਇਹ ਤਾਂ ਮੈਂ ਹੀ ਚੰਗੀ ਤਰ੍ਹਾਂ ਜਾਣਦਾ ਹਾਂ। ਪਰ ਕਾਕਾ ਭਗਵਾਨ ਵੀ ਤਾਂ ਇਨਸਾਫ ਨਹੀਂ ਕਰਦੇ। ਮੈਂ