(੬੮)
ਸ਼ੇਖਰ ਹੱਸ ਪਿਆ ਤੇ ਕੋਈ ਜੁਵਾਬ ਨ ਦਿੱਤਾ।
ਉਹ ਉਠਣ ਲੱਗਾ ਤਾਂ ਗੁਰਚਰਨ ਨੇ ਪੁਛਿਆ: ਐਨੇ ਸੁਵੇਰੇ ਕਿਧਰ ਚਲੇ ਓ?
ਸ਼ੇਖਰ ਨੇ ਆਖਿਆ, 'ਬੈਰਿਸਟਰ ਦੇ ਘਰ, ਇਕ ਮੁਕਦਮਾਂ ਹੈ।' ਇਹ ਆਖਕੇ ਉਹ ਉਠ ਖਲੋਤਾ, ਗੁਰਬਚਨ ਨੇ ਫੇਰ ਇਕ ਵਾਰੀ ਯਾਦ ਕਰਵਾਕੇ ਆਖਿਆ, 'ਜ਼ਰਾ ਧਿਆਨ ਰੱਖ’ ਕਾਕਾ! ਲਲਤਾ ਵੇਖਣ ਵਿਚ ਕੁਝ ਪੱਕੇ ਰੰਗ ਦੀ ਜਰੂਰ ਹੈ, ਪਰ ਐਹੋ ਜਹੀਆਂ ਅਖੀਆਂ ਐਹੋ ਜਿਹਾ ਚਿਹਰਾ, ਇਹੋ ਜਹੀ ਮੁਸਕਰਾਹਟ, ਐਨੀ ਦਇਆ ਭਰਪੂਰ ਲੜਕੀ ਦੁਨੀਆਂ ਵਿਚ ਢੂੰਡਿਆਂ ਵੀ ਨਹੀਂ ਮਿਲੇਗੀ।'
ਸ਼ੇਖਰ ਸਿਰ ਹਿਲਾਂਦਾ ਤੇ ਹੱਸਦਾ ਹੋਇਆ ਬਾਹਰ ਚਲਿਆ ਗਿਆ।
ਇਸ ਮੁੰਡੇ ਦੀ ਉਮਰ ਪੰਝੀ ਛਬੀ ਵਰ੍ਹੇ ਦੀ ਹੋਵੇਗੀ, ਐਮ. ਏ. ਪਾਸ ਕਰਕੇ ਅਜੇ ਤੱਕ ਹੋਰ ਵਧ ਲਿਖ ਪੜ੍ਹ ਰਿਹਾ ਜੀ, ਪਿਛਲੇ ਸਾਲ ਤੋਂ ਅਟਰਨੀ ਹੋਇਆ ਹੈ, ਇਹਦੇ ਪਿਤਾ ਨਵੀਨ ਚੰਦਰ ਗੁੜ ਦੇ ਕੰਮ ਵਿਚੋਂ ਲਖਪਤੀ ਹੋ ਕੇ ਹੁਣ ਕੁਝ ਸਾਲਾਂ ਤੋਂ ਘਰ ਬੈਠੇ ਹੀ ਬਪਾਰ ਦਾ ਕੰਮ ਕਰ ਰਹੇ ਹਨ, ਵਡਾ ਲੜਕਾ ਅਵਨਾਸ ਚੰਦ੍ਰ ਵਕੀਲ ਹੈ। ਛੋਟਾ ਸ਼ੇਖਰ ਅਟਰਨੀ ਹੋ ਗਿਆ ਹੈ। ਇਹਨਾਂ ਦਾ ਤਿੰਨਮਜ਼ਲਾ ਮਕਾਨ ਮਹੱਲੇ ਵਿਚੋਂ ਸਭ ਤੋਂ ਉੱਚਾ ਹੈ, ਗੁਰਚਰਣ ਦੀ ਛੱਤ ਤੇ ਓਸਦੀ ਛੱਤ ਦੋਵੇਂ ਮਿਲੀਆਂ ਹੋਈਆਂ ਹੋਣ ਕਰਕੇ ਦੋਹਾਂ ਪਰਵਾਰਾਂ ਵਿਚ ਪੱਕੀ ਮਿੱਤਰਤਾ ਹੋ ਗਈ ਹੈ, ਘਰਦੀਆਂ