ਸਮੱਗਰੀ 'ਤੇ ਜਾਓ

ਪੰਨਾ:ਵਿਚਕਾਰਲੀ ਭੈਣ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬੯)

ਜਨਾਨੀਆਂ ਏਸ ਛੱਤ ਤੋਂ ਹੀ ਇਕ ਦੂਜੇ ਵਲ ਆਉਂਦੀਆਂ ਜਾਂਦੀਆਂ ਹਨ।

੨.

ਸ਼ਿਆਮ ਬਾਜ਼ਾਰ ਦੇ ਇੱਕ ਬਹੁਤ ਵੱਡੇ ਆਦਮੀ ਦੇ ਘਰ ਸ਼ੇਖਰ ਦੇ ਵਿਆਹ ਦੀ ਗੱਲ ਬਾਤ ਚਲ ਰਹੀ ਸੀ। ਉਸ ਦਿਨ ਜਦੋਂ ਉਹ ਸ਼ੇਖਰ ਨੂੰ ਵੇਖਣ ਆਏ ਤਾਂ ਉਹਨਾਂ ਚਾਹਿਆ ਕਿ ਆਉਣ ਵਾਲੇ ਮਾਘ ਵਿਚ ਹੀ ਕੋਈ ਸ਼ੁਭ ਮਹੂਰਤ ਵੇਖਕੇ ਵਿਆਹ ਪੱਕਾ ਕਰ ਦਿੱਤਾ ਜਾਏ। ਪਰ ਸ਼ੇਖਰ ਦੀ ਮਾਂ ਨ ਮੰਨੀ, ਮਹਿਰੀ ਪਾਸੋਂ ਅਖਵਾਇਆ ਕਿ ਲੜਕਾ ਆਪ ਵੇਖਕੇ ਪਸੰਦ ਕਰੇਗਾ ਤਾਂ ਵਿਆਹ ਪੱਕਾ ਹੋਵੇਗਾ।

ਨਵੀਨ ਚੰਦ ਦਾ ਧਿਆਨ ਦਾਤ ਵਲ ਸੀ। ਉਨ੍ਹਾਂ ਆਪਣੀ ਘਰ ਵਾਲੀ ਦੀ ਇਸ ਗਲ ਤੋਂ ਨਾਰਾਜ਼ ਹੋਕੇ ਆਖਿਆ, 'ਇਹ ਕੀ ਗੱਲ ਹੈ ਕੁੜੀ ਵੇਖੀ ਵਾਖੀ ਤਾਂ ਹੈ ਗੱਲ ਪੱਕੀ ਕਰ ਲਓ ਮਿਲਣੀ ਵੇਲੇ ਹੋਰ ਵੇਖ ਲਈਂ।

ਫੇਰ ਵੀ ਘਰ ਵਾਲੀ ਨੇ ਹਾਂ ਵਿਚ ਹਾਂ ਨਾ ਮਿਲਾਈ। ਗੱਲ ਪੱਕੀ ਨ ਹੋ ਸਕੀ। ਨਵੀਨ ਚੰਦ੍ਰ ਗੁੱਸੇ ਦੇ ਮਾਰਿਆਂ ਬੜਾ ਚਿਰਾਕਾ ਭੋਜਨ ਕੀਤਾ ਤੇ ਦੁਪਹਿਰ ਨੂੰ ਬੈਠਕੇ ਹੀ ਅਰਾਮ ਕੀਤਾ।

ਸ਼ੇਖਰ ਨਾਥ ਜ਼ਰਾ ਕੁਝ ਸ਼ੌਕੀਨ ਤਬੀਅਤ ਦਾ ਹੈ।