ਸਮੱਗਰੀ 'ਤੇ ਜਾਓ

ਪੰਨਾ:ਵਿਚਕਾਰਲੀ ਭੈਣ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭)


ਤੁਰਕੇ ਇੱਥੇ ਆਇਆ ਸੀ । ਇਹਨਾਂ ਕਾਰਨਾਂ ਕਰਕੇ ਥਾਲੀ ਵਿਚਲਾ ਸਭ ਕੁਝ ਖਾ ਕੇ ਵੀ ਉਹਦੀ ਭੁਖ ਦੂਰ ਨ ਹੋਈ। ਨਵੀਨ ਵੀ ਕੋਲ ਹੀ ਰੋਟੀ ਖਾ ਰਿਹਾ ਸੀ। ਇਹ ਵੇਖ ਕੇ ਉਸ ਨੇ ਕਿਹਾ! ਕਿਸ਼ਨ ਨੂੰ ਥੋੜੇ ਚੌਲ ਹੋਰ ਦਿਉ।"

"ਦੇਂਦੀ ਹਾ।" ਇਹ ਆਖ ਕੇ ਕਦੰਬਨੀ ਉਠੀ ਤੇ ਉਸਨੇ ਚੌਲਾਂ ਦੀ ਭਰੀ ਹੋਈ ਪੂਰੀ ਥਾਲੀ ਲਿਆ ਕੇ ਕਿਸ਼ਨ ਦੀ ਥਾਲੀ ਵਿਚ ਉਲੱਦ ਦਿਤੀ। ਹੱਸਦੀ ਹੋਈ ਕਹਿਣ ਲੱਗੀ, “ਇਹ ਤਾ ਚੰਗੀ ਹੋਈ, ਹਰ ਰੋਜ਼ ਇਸ ਹਾਥੀ ਦੀ ਖੁਰਾਕ ਪੂਰੀ ਕਰਦਿਆਂ ੨ ਸਾਡਾ ਤਾਂ ਚੰਡ ਨਿਕਲ ਜਾਇਆ ਕਰੇਗਾ ਸ਼ਾਮ ਨੂੰ ਹੱਟੀਓਂ ਦੋ ਮਣ ਮੋਟਾ ਚੌਲ ਭੇਜ ਦੇਣਾ ਨਹੀਂ ਤਾਂ ਭੰਡਣੀ ਹੋਵੇਗੀ।"

ਦਰਦ ਭਰੀ ਲਜਿਆ ਨਾਲ ਕਿਸ਼ਨ ਦਾ ਸਿਰ ਹੋਰ ਵੀ ਝੁਕ ਗਿਆ। ਉਹ ਅਪਣੀ ਮਾਂ ਦਾ ਇਕ ਹੀ ਪੁਤ੍ਰ ਸੀ। ਇਹ ਤਾਂ ਪਤਾ ਨਹੀਂ ਕਿ ਉਸਦੀ ਦੁਖੀਆ ਮਾਂ ਉਹਨੂੰ ਬਰੀਕ ਜਾਂ ਵਧੀਆ ਚੌਲ ਖਿਲਾਉਦੀ ਸੀ ਜਾਂ ਨਹੀਂ ਪਰ ਏਨੀ ਗੱਲ ਜ਼ਰੂਰ ਸੀ ਕਿ ਉਸਨੂੰ ਢਿੱਡ ਭਰ ਕੇ ਖਾਣ ਬਦਲੇ ਨੀਵੀਂ ਪਾਉਣੀ ਕਦੇ ਨਹੀਂ ਸੀ ਪਈ। ਉਹਨੂੰ ਚੇਤਾ ਆਇਆ ਕਿ ਖੂਬ ਢਿੱਡ ਭਰ ਕੇ ਖਾਣ ਤੇ ਵੀ ਮੈਂ ਅਪਣੀ ਮਾਂ ਦੀ ਹੋਰ ਖੁਲਾਉਣ ਦੀ ਖਾਹਿਸ਼ ਨੂੰ ਨਹੀਂ ਸਾਂ ਰੋਕ ਸਕਦਾ। ਉਹਨੂੰ ਇਹ ਵੀ ਚੇਤਾ ਆਇਆ ਕਿ ਕੁਝ ਚਿਰ ਪਹਿਲਾਂ ਅਪਣੀ ਮਾਂ ਪਾਸੋਂ ਕੁਝ ਖਰੀਦਣ ਲਈ, ਦੋ ਚਾਰ ਕੜਛੀਆਂ ਜ਼ਿਆਦਾ ਚੌਲ ਖਾ ਕੇ ਹੀ ਪੈਸੇ ਵਸੂਲ ਕੀਤੇ ਸਨ।

ਉਹਦੀਆਂ ਦੋਹਾਂ ਅੱਖਾਂ ਵਿੱਚੋਂ ਵੱਡੇ ੨ ਅੱਥਰੂ ਥਾਲੀ