ਸਮੱਗਰੀ 'ਤੇ ਜਾਓ

ਪੰਨਾ:ਵਿਚਕਾਰਲੀ ਭੈਣ.pdf/74

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

(੭੪)

ਹੀ ਖਾਂਦੀ ਹਾਂ।

ਸ਼ੇਖਰ ਸਮਝ ਗਿਆ ਕਿ ਇਸ ਟੱਬਰ ਦਾ ਵਡਾ ਭਾਰ ਆਪਣੇ ਜੁਮੇ ਲੈ ਲਿਆ ਗਿਆ ਹੈ। ਉਹ ਇਕ ਤਸੱਲੀ ਦਾ ਸਾਹ ਲੈਕੇ ਚੁੱਪ ਹੋ ਗਿਆ।

ਮਹੀਨਾ ਪਿਛੋਂ ਇਕ ਦਿਨ ਸ਼ੇਖਰ ਸ਼ਾਮ ਨੂੰ ਆਪਣੇ ਕਮਰੇ ਵਿੱਚ ਕੌਂਚ ਤੇ ਅੱਧ-ਸੁੱਤੀ ਹਾਲਤ ਵਿਚ ਪਿਆ ਇਕ ਅੰਗਰੇਜ਼ੀ ਦਾ ਨਾਵਲ ਪੜ੍ਹ ਰਿਹਾ ਸੀ, ਕਾਫੀ ਮਨ ਲੱਗਾ ਹੋਇਆ ਸੀ, ਏਨੇ ਚਿਰ ਨੂੰ ਲਲਤਾ ਕਮਰੇ ਵਿਚ ਆਕੇ ਸਿਰਹਾਣੇ ਥਲਿਓਂਂ ਚਾਬੀਆਂ ਦਾ ਗੁੱਛਾ ਕੱਢ ਕੇ ਖੜਾਕ ਕਰਦੀ ਹੋਈ ਦਰਾਜ਼ ਖੋਲ੍ਹਣ ਲੱਗ ਪਈ, ਸ਼ੇਖਰ ਨੇ ਕਿਤਾਬ ਵਿਚ ਹੀ ਧਿਆਨ ਲਾਏ ਹੋਏ ਨੇ ਆਖਿਆ ਕੀ ਗੱਲ ਹੈ।

ਲਲਿਤਾ ਨੇ ਆਖਿਆ, “ਰੁਪੈ ਲੈ ਰਹੀ ਹਾਂ'

ਸ਼ੇਖਰ, 'ਹਾਂ' ਆਖਕੇ ਪੜ੍ਹਨ ਲੱਗ ਪਿਆ, ਲਲਤਾ ਪੱਲੇ ਰੁਪਏ ਬੰਨ੍ਹ ਕੇ ਉੱਠ ਖਲੋਤੀ। ਅੱਜ ਉਹ ਬਣ ਤਣਕੇ ਆਈ ਸੀ। ਉਹਦਾ ਖਿਆਲ ਸੀ ਕਿ ਸ਼ੇਖਰ ਉਸ ਵੱਲ ਜਰੂਰ ਵੇਖੇ। ਕਹਿਣ ਲੱਗੀ, 'ਦਸ ਰੁਪੈ ਲੈ ਜਾ ਰਹੀ ਹਾਂ।'

ਸ਼ੇਖਰ ਨੇ ‘ਚੰਗਾ ਆਖ ਦਿਤਾ ਪਰ ਉਹਦੇ ਵੱਲ ਵੇਖਿਆ ਨਹੀਂ। ਕੋਈ ਹੋਰ ਉਪਾ ਨ ਵੇਖਕੇ ਉਹ ਐਧਰ ਊਧਰ ਚੀਜ਼ਾਂ ਵਸਤਾਂ ਧਰਨ ਚੁਕਣ ਲੱਗ ਪਈ। ਏਸਤਰਾਂ ਉਹ ਝੂਠ ਮੂਠ ਹੀ ਚਿਰ ਕਰਨ ਲੱਗ ਪਈ ਪਰ ਕਿਸੇ ਤਰਾਂ ਵੀ ਕੋਈ ਨਤੀਜਾ ਨਾ ਨਿਕਲਿਆ, ਤਦ ਉਹ ਹੌਲੀ ਹੌਲੀ ਬਾਹਰ ਚਲੀ ਗਈ। ਪਰ ਬਾਹਰ ਚਲੀ ਜਾਣ ਨਾਲ ਉਹ ਜਾ ਥੋੜਾ ਸਕਦੀ ਸੀ, ਉਸ ਨੂੰ ਫੇਰ ਦਰਵਾਜ਼ੇ ਕੋਲ ਆ ਕੇ ਖਲੋਣਾ