ਪੰਨਾ:ਵਿਚਕਾਰਲੀ ਭੈਣ.pdf/79

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੭੯)

ਕਾਲੀ ਨੇ ਪੁਛਿਆ, 'ਦਿਲ ਖਰਾਬ ਹੈ ਬੀਬੀ?'

ਸਿਰ ਵਿੱਚ ਦਰਦ ਹੁੰਦਾ, ਜੀ ਕੱਚਾ ਹੋ ਰਿਹਾ ਏ! ਦਿਲ ਬੜਾ ਹੀ ਖਰਾਬ ਹੋ ਰਿਹਾ ਹੈ। ਇਹ ਆਖਕੇ ਉਹ ਬਿਸਤਰੇ ਤੇ ਪਾਸਾ ਮਰੋੜਕੇ ਸੌਂ ਰਹੀ। ਇਹਦੇ ਪਿਛੋਂ ਚਾਰੂ ਨੇ ਆਕੇ ਮਨਾਇਆ ਸਮਝਾਇਆ, ਜਿੱਦ ਕੀਤੀ, ਮਾਸੀ ਦੀ ਫਰਮਾਇਸ਼ ਪੁਆਈ, ਪਰ ਕਿਸੇ ਤਰਾਂ ਵੀ ਉਹ ਜਾਣ ਤੇ ਰਾਜ਼ੀ ਨ ਹੋਈ।

ਅੱਨਾਕਾਲੀ ਦਸ ਰੁਪੈ ਲੈ ਕੇ ਜਾਣ ਵਾਸਤੇ ਤਰਸ ਰਹੀ ਸੀ। ਕਿਤੇ ਏਸ ਝਗੜੇ ਵਿਚ ਜਾ ਹੀ ਨ ਸਕੀਏ, ਇਸ ਡਰ ਤੋਂ ਉਸਨੇ ਚਾਰੂ ਨੂੰ ਅੱਡ ਖੜਕੇ ਰੁਪੈ ਵਿਖਾਕੇ ਆਖਿਆ, 'ਬੀਬੀ ਦਾ ਦਿਲ ਖਰਾਬ ਹੈ, ਓਹ ਨ ਜਾਏਗੀ' ਤਾਂ ਫੇਰ ਕੀ ਹੋਇਆ। ਓਹਨੇ ਮੈਨੂੰ ਰੁਪੈ ਦੇ ਦਿਤੇ ਹਨ। ਚਲੋ ਅਸੀਂ ਚਲੀਏ।' ਚਾਰੂ ਸਮਝ ਗਈ।ਅਨਾਕਲੀ ਉਮਰ ਵਿਚ ਛੋਟੀ ਹੋਣ ਤੇ ਵੀ ਕਿਸੇ ਨਾਲੋਂ ਅਕਲ ਵਿਚ ਛੋਟੀ ਨਹੀਂ। ਉਹ ਖੁਸ਼ ਹੋਕੇ ਉਹਨੂੰ ਨਾਲ ਲੈਕੇ ਚਲੀ ਗਈ।

੩.

ਚਾਰੂ ਬਾਲਾ ਦੀ ਮਾਂ ਮਨੋਰਮਾ ਨੂੰ ਤਾਸ਼ ਖੇਡਨ ਵਰਗੀ ਪਿਆਰੀ ਚੀਜ਼ ਦਨੀਆਂ ਵਿਚ ਹੋਰ ਕੋਈ ਨਹੀਂ ਸੀ। ਪਰ ਖੇਲਣ ਦਾ ਜਿੰਨਾ ਸ਼ੌਕ ਸੀ ਉੱਨੀ ਜਾਚ ਨਹੀਂ ਸੀ। ਉਸਦੀ