ਪੰਨਾ:ਵਿਚਕਾਰਲੀ ਭੈਣ.pdf/81

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੮੧)

'ਕੱਲ ਤੁਸਾਂ ਪੈਸੇ ਭੇਜ ਦਿਤੇ ਪਰ ਗਏ ਨਹੀਂ ਕਲ ਫੇਰ ਚਲੋ?"

ਲਲਿਤਾ ਨੇ ਹੌਲੀ ਜਹੀ ਸਿਰ ਹਿਲਾਕੇ ਆਖਿਆ, "ਨਹੀਂ ਮੇਰੀ ਤਬੀਅਤ ਬਹੁਤ ਖਰਾਬ ਹੋ ਰਹੀ ਸੀ। ਇਹ ਆਖਕੇ ਲਲਿਤਾ ਛੇਤੀ ਨਾਲ ਚਲੀ ਗਈ। ਅੱਜ ਸਿਰਫ ਸ਼ੇਖਰ ਦੇ ਡਰ ਨਾਲ ਹੀ ਉਹਦਾ ਮਨ ਖੇਲ ਵਿਚ ਨਹੀਂ ਸੀ ਲੱਗਾ, ਇਹ ਗੱਲ ਨਹੀਂ ਸੀ। ਉਹਨੂੰ ਖੁਦ ਵੀ ਬੜੀ ਸ਼ਰਮ ਆ ਰਹੀ ਸੀ।

ਸ਼ੇਖਰ ਦੇ ਘਰ ਵਾਂਗੂੰ ਇਸ ਘਰ ਵਿਚ ਵੀ ਉਹ ਛੋਟੀ ਹੁੰਦੀ ਹੀ ਆ ਜਾ ਰਹੀ ਹੈ। ਜਿੱਦਾਂ ਘਰ ਵਾਲਿਆਂ ਦੇ ਸਾਹਮਣੇ ਫਿਰਦੀ ਰਹੀ ਹੈ ਇਸੇ ਤਰ੍ਹਾਂ ਇੱਥੇ ਵੀ ਸਾਰਿਆਂ ਦੇ ਸਾਹਮਣੇ ਫਿਰ ਰਹੀ ਹੈ। ਇਸੇ ਕਰਕੇ ਚਾਰੂ ਦੇ ਮਾਮੇ ਦੇ ਸਾਹਮਣੇ ਆਉਣੋ ਜਾਂ ਗੱਲ ਬਾਤ ਕਰਨੋਂ ਉਹਨੇ ਕੋਈ ਸੰਕੋਚ ਨਹੀਂ ਕੀਤਾ। ਅਜ ਸਾਰਾ ਦਿਨ ਤਾਸ਼ ਖੇਡਦਿਆਂ ੨ ਉਹਨੂੰ ਇਹੋ ਹੀ ਮਲੂਮ ਹੁੰਦਾ ਰਿਹਾ ਹੈ ਕਿ ਬਹੁਤ ਸਾਰੀ ਵਾਕਫੀ ਪੈ ਜਾਣ ਨਾਲ ਗਿਰੀਨੰਦ ਉਸਨੂੰ ਬਹੁਤ ਪਿਆਰ ਨਾਲ ਵੇਖਦਾ ਰਿਹਾ ਹੈ। ਪੁਰਸ਼ ਦਾ ਕਿਸੇ ਇਸਤਰੀ ਨੂੰ ਪਿਆਰ ਦੀ ਨਿਗਾਹ ਨਾਲ ਵੇਖਣਾ ਕਿੰਨੀ ਸ਼ਰਮ ਦੀ ਗੱਲ ਹੈ, ਇਸਦਾ ਇਹਨੂੰ ਪਹਿਲਾਂ ਕਦੇ ਖਿਆਲ ਵੀ ਨਹੀਂ ਸੀ ਆਇਆ।

ਘਰ ਵਿਚ ਜਰਾ ਚਿਰ ਹੋਣ ਕਰਕੇ ਉਹ ਝੱਟ ਪੱਟ ਸ਼ੇਖਰ ਦੇ ਕਮਰੇ ਵਿਚ ਜਾ ਪੁਜੀ ਤੇ ਕੰਮ ਵਿਚ ਲੱਗ ਗਈ। ਛੋਟੀ ਹੁੰਦੀ ਤੋਂ ਹੀ ਇਸ ਕਮਰੇ ਦਾ ਛੋਟਾ ਮੋਟਾ ਕੰਮ ਇਸੇ ਨੂੰ