ਪੰਨਾ:ਵਿਚਕਾਰਲੀ ਭੈਣ.pdf/82

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੮੨)

ਕਰਨਾ ਪੈਂਦਾ ਸੀ । ਕਿਤਾਬਾਂ ਚੁੱਕ ਕੇ ਠੀਕ ਠਾਕ ਤਰੀਕੇ ਤੇ ਰੱਖਣੀਆਂ, ਮੇਜ਼ ਸਜਾ ਦੇਣਾ, ਦਵਾਤਾਂ ਕਾਗਜ਼ ਝਾੜ ਪੂੰਝਕੇ ਨਵੇਂ ਸਿਰਿਓ ਰੱਖ ਦੇਣੇ, ਇਹ ਸਭ ਕੰਮ ਇਹਦੇ ਬਿਨਾਂ ਹੋਰ ਕੋਈ ਨਹੀਂ ਸੀ ਕਰਦਾ । ਸੱਤਾਂ ਦਿਨਾਂ ਦੀ ਲਾਪਰਵਾਹੀ ਕਰਕੇ ਬਹੁਤ ਸਾਰਾ ਕੰਮ ਇਕੱਠਾ ਹੋਗਿਆ ਸੀ। ਇਹ ਸਭ ਕੁਝ ਉਹ ਸ਼ੇਖਰ ਦੇ ਆਉਣ ਤੋਂ ਪਹਿਲਾਂ ਠੀਕ ਕਰ ਦੇਣ ਦੇ ਖਿਆਲ ਤੋਂ ਖੂਬ ਕਮਰਕਸੇ ਕਰਕੇ ਲੱਗ ਗਈ ਸੀ।

ਲਲਿਤਾ ਭਵਨੇਸ਼ਰੀ ਨੂੰ ਮਾਂ ਆਖਦੀ ਸੀ। ਮੌਕਾ ਮਿਲਣ ਤੇ ਇਹ ਇਹਦੇ ਕੋਲ ਹੀ ਰਿਹਾ ਕਰਦੀ ਸੀ। ਉਹ ਇਸ ਘਰ ਦੇ ਕਿਸੇ ਨੂੰ ਵੀ ਗੈਰ ਨਹੀਂ ਸੀ ਸਮਝਦੀ ਹੁੰਦੀ, ਏਸ ਕਰਕੇ ਉਹਨੂੰ ਵੀ ਕੋਈ ਗੈਰ ਨਹੀਂ ਜਾਣਦਾ। ਅੱਠਾਂ ਸਾਲਾਂ ਦੀ ਉਮਰ ਵਿਚ ਹੀ ਉਹਦੇ ਮਾਂ ਪਿਉ ਮਰ ਗਏ ਸਨ। ਤੇ ਵਿਚਾਰੀ ਨਾਨਕੇ ਆ ਟਿਕੀ ਸੀ। ਤਦੋਂ ਤੋਂ ਹੀ ਭੈਣਾਂ ਵਾਂਗ ਉਹ ਸ਼ੇਖਰ ਦੇ ਲਾਗੇ ਚਾਗੇ ਫਿਰ ਫਿਰਾਕੇ ਪੜ੍ਹਨਾ ਲਿਖਣਾ ਸਿਖ ਕੇ ਜਵਾਨ ਹੋ ਰਹੀ ਸੀ।

ਉਹ ਸ਼ੇਖਰ ਦੇ ਪਿਆਰ ਦੀ ਹੱਕਦਾਰ ਹੈ, ਇਹ ਗਲ ਸਾਰੇ ਜਾਣਦੇ ਸਨ, ਪਰ ਇਹ ਗੱਲ ਕੋਈ ਨਹੀਂ ਸੀ ਜਾਣਦਾ ਕਿ ਇਹ ਪਿਆਰ ਹੁਣ ਕਿੱਥੋਂ ਤੱਕ ਪਹੁੰਚ ਚੁੱਕਾ ਹੈ। ਹੋਰ ਤਾਂ ਇਕ ਪਾਸੇ ਰਹੇ, ਲਲਿਤਾ ਨੂੰ ਖੁਦ ਵੀ ਪਤਾ ਨਹੀਂ ਸੀ। ਛੋਟੀ ਉਮਰ ਤੋਂ ਹੀ ਦੁਨੀਆਂ ਉਸਨੂੰ ਸ਼ੇਖਰ ਨਾਲ ਲਾਡ ਪਿਆਰ ਕਰਦਿਆਂ ਵੇਖਦੀ ਆਈ ਹੈ ਤੇ ਦੁਨੀਆਂ ਦੀ ਨਜ਼ਰ ਵਿਚ ਇਹ ਪਿਆਰ ਕਦੇ ਰੜਕਿਆ ਨਹੀਂ। ਨਾ ਕੋਈ