ਸਮੱਗਰੀ 'ਤੇ ਜਾਓ

ਪੰਨਾ:ਵਿਚਕਾਰਲੀ ਭੈਣ.pdf/83

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮੩)

ਹਰਕਤ ਹੀ ਐਹੋ ਜਹੀ ਹੋਈ ਹੈ ਕਿ ਲੋਕੀ ਸਿਰ ਹੋ ਜਾਣ। ਸੋ ਕਿਸੇ ਦਿਨ ਇਹ ਇਸ ਘਰ ਵਿਚ ਨੋਂਹ ਬਣ ਕੇ ਆ ਸਕਦੀ ਹੈ, ਇਹ ਤਾਂ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ। ਨ ਲਲਿਤਾ ਦੇ ਘਰ ਵਾਲਿਆਂ ਨੂੰ, ਨ ਭਵਨੇਸ਼ਵਰੀ ਦੇ ਮਨ ਵਿਚ ਹੀ।

ਲਲਿਤਾ ਨੇ ਸੋਚਿਆ ਸੀ ਕਿ ਕੰਮ ਕਰਕੇ ਸ਼ੇਖਰ ਦੇ ਆਉਣ ਤੋਂ ਪਹਿਲਾਂ ਹੀ ਚਲੀ ਜਾਵਾਂਗੀ। ਪਰ ਕੁਝ ਮਗਨ ਜਹੀ ਹੋਣ ਕਰਕੇ ਉਹ ਘੜੀ ਨੂੰ ਵੇਖ ਹੀ ਨਹੀਂ ਸਕੀ। ਇਕ ਵਾਰੀ ਦਰਵਾਜ਼ੇ ਵਲੋਂ ਪੈਰਾਂ ਦਾ ਖੜਾਕ ਸੁਣਕੇ ਉਹ ਇਕ ਪਾਸੇ ਹੋ ਕੇ ਖਲੋ ਗਈ।

ਸ਼ੇਖਰ ਨੇ ਆਖਿਆ, "ਆ ਗਈ? ਕੱਲ ਕਿੰਨੀ ਕੁ ਰਾਤ ਗਈ ਮੁੜੇ ਸਾਓ ?"

ਲਲਿਤਾ ਨੇ ਕੋਈ ਜਵਾਬ ਨਹੀਂ ਦਿੱਤਾ! ਸ਼ੇਖਰ ਇਕ ਆਰਾਮ ਕੁਰਸੀ ਤੇ ਸਹਾਰਾ ਲੈ ਕੇ ਲੇਟ ਗਿਆ। ਬੋਲਿਆ, “ਮੁੜੇ ਕਦੋਂ? ਦੋ ਬਜੇ ਜਾਂ ਤਿੰਨ ਬਜੇ? ਮੂੰਹੋਂ ਗਲ ਕਿਉਂ ਨਹੀਂ ਨਿਕਲਦੀ?"

ਲਲਿਤਾ ਉਸੇ ਤਰਾਂ ਚੁਪ ਚਾਪ ਖਲੋਤੀ ਰਹੀ।

ਸ਼ੇਖਰ ਗੁੱਸੇ ਜਹੇ ਹੋਕੇ ਬੋਲਿਆ, ਥੱਲੇ ਜਾਓ ਮਾਂ ਸੱਦ ਰਹੀ ਹੈ।"

ਭਵਨੇਸ਼ਵਰੀ ਲੰਗਰ ਦੇ ਸਾਹਮਣੇ ਬੈਠੀ ਜਲ ਪਾਣੀ ਤਿਆਰ ਕਰ ਰਹੀ ਸੀ | ਲਲਿਤਾ ਕੋਲ ਜਾਕੇ ਆਖਣ ਲੱਗੀ, “ਮਾਂ ਮੈਨੂੰ ਸਦਿਆ ਸੀ?"

"ਨਹੀਂ।" ਇਹ ਆਖਕੇ ਉਹਨੇ ਲਲਿਤਾ ਦੇ ਚਿਹਰੇ