ਸਮੱਗਰੀ 'ਤੇ ਜਾਓ

ਪੰਨਾ:ਵਿਚਕਾਰਲੀ ਭੈਣ.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੮੪)

ਵੱਲ ਵੇਖਦਿਆਂ ਹੀ ਆਖਿਆ, "ਤੇਰਾ ਚਿਹਰਾ ਇਹੋ ਜਿਹਾ ਰੁਖਾ ਰੁਖਾ ਕਿਉਂ ਹੈ? ਕੀ ਅਜੇ ਤੱਕ ਕੁਝ ਖਾਧਾ ਪੀਤਾ ਨਹੀਂ?

ਲਲਿਤਾ ਨੇ ਸਿਰ ਹਿਲਾ ਦਿੱਤਾ।

ਭਵਨੇਸ਼ਵਰੀ ਨੇ ਆਖਿਆ, “ਚੰਗਾ । ਜਾਹ ਆਪਣੇ ਭਰਾ ਨੂੰ ਜਲ ਪਾਣੀ ਦੇ ਕੇ ਮੇਰੇ ਕੋਲ ਆ।"

ਲਲਿਤਾ ਥੋੜੇ ਚਿਰ ਨੂੰ ਜਲ ਪਾਣੀ ਦੀ ਤਸ਼ਤਰੀ ਲੈਕੇ ਉੱਡ ਗਈ। ਵੇਖਿਆ ਕਿ ਸ਼ੇਖਰ ਉਸੇ ਤਰਾਂ ਅੱਖਾਂ ਬੰਦ ਕਰਕੇ ਪਿਆ ਹੋਇਆ ਹੈ। ਦਫਤਰ ਵਾਲੇ ਕੱਪੜੇ ਵੀ ਨਹੀਂ ਬਦਲੇ। ਮੂੰਹ ਹੱਥ ਵੀ ਨਹੀਂ ਧੋਤਾ। ਕੋਲ ਜਾਕੇ ਉਹਨੇ ਹੌਲੀ ਜਹੀ ਆਖਿਆ, “ਜਲ ਪਾਣੀ ਲਿਆਈ ਹਾਂ।"

ਸ਼ੇਖਰ ਨੇ ਬਿਨਾਂਵੇਖੇ ਦੇ ਹੀ ਕਿਹਾ "ਕਿਤੇ ਏਥੇ ਰਖ ਜਾਹ।"

ਪਰ ਲਲਿਤਾ ਨੇ ਤਸ਼ਤਰੀ ਰੱਖੀ ਨਹੀ, ਖੜੀ ਰਹੀ। "ਕਦੋਂ ਤੱਕ ਖੜੀ ਰਹੇਂਗੀ ਲਲਿਤਾ, ਮੈਂ ਅੱਜੇ ਚਿਰਾਕਾ ਖਾਣਾ ਪੀਣਾਂ ਹੈ। ਤੂੰ ਰੱਖ ਕੇ ਚਲੀ ਜਾਹ।" ਦੋ ਤਿੰਨ ਮਿੰਟ ਚੁਪ ਰਹਿ ਕੇ ਸ਼ੇਖਰ ਬੋਲਿਆ।

ਲਲਿਤਾ ਚੁਪ ਚਾਪ ਖੜੀ ਮਨ ਹੀ ਮਨ ਵਿਚ ਗੁੱਸੇ ਹੋ ਰਹੀ ਸੀ । ਮਿੱਠੀ ਜਹੀ ਅਵਾਜ਼ ਵਿਚ ਕਹਿਣ ਲੱਗੀ, ਜਿੰਨਾ ਚਿਰ ਹੁੰਦਾ ਹੈ ਹੋ ਲੈਣ ਦਿਓ। ਮੈਨੂੰ ਵੀ ਥੱਲੇ ਕੋਈ ਕੰਮ ਨਹੀਂ।

ਸ਼ੇਖਰ ਅੱਖਾਂ ਖੋਲ ਕੇ ਹਸਦਾ ਹੋਇਆ ਬੋਲਿਆ, "ਖੈਰ ਮੂੰਹੋਂ ਗੱਲ ਤਾਂ ਨਿਕਲੀ। ਥੱਲੇ ਕੰਮ ਨਹੀਂ ਤਾਂ ਆਪਣੇ ਘਰ ਤਾਂ ਹੋ ਰਵੇਗਾ ਹੀ। ਜੇ ਉਥੇ ਵੀ ਨਹੀਂ ਤਾਂ ਪਰਲੇ ਗੁਆਂਢ